ਸੰਨੀ ਦਿਓਲ ਨੂੰ ਲਾਪਤਾ ਦੱਸਣ ਵਾਲੇ ਪੋਸਟਰ, ਜਾਣੋ ਕੀ ਕਹਿ ਰਹੇ ਹਨ ਗੁਰਦਾਸਪੁਰ ਦੇ ਲੋਕ

by mediateam

ਨਵੀਂ ਦਿੱਲੀ: ਸਨੀ ਦਿਓਲ ਨੂੰ ਆਪਣੇ ਸੰਸਦੀ ਖੇਤਰ ਦੇ ਲੋਕਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਰਦਾਸਪੁਰ ਸੰਸਦੀ ਖੇਤਰ ਤੋਂ ਭਾਜਪਾ ਸੰਸਦ ਮੈਂਬਰ ਸਨੀ ਦਿਓਲ ਨੂੰ ਗੁਮਸ਼ੁਦਾ ਦੱਸਣ ਵਾਲੇ ਪੋਸਟਰ ਲੱਗੇ ਹਨ। ਸਨੀ ਦਿਓਲ ਖ਼ਿਲਾਫ਼ ਪਠਾਨਕੋਟ ਵਿਚ ਇਹ ਪੋਸਟਰ ਦਿਖਾਈ ਦਿੱਤੇ ਹਨ। ਇਨ੍ਹਾਂ ਪੋਸਟਰਾਂ ਨੂੰ ਜਨਤਕ ਥਾਵਾਂ 'ਤੇ ਲਗਾਇਆ ਗਿਆ ਹੈ। ਜਿਸ ਵਿਚ ਲਿਖਿਆ ਹੈ,'ਗੁਮਸ਼ੁਦਾ ਦੀ ਤਲਾਸ਼ MP Sunny Deol' ਇਨ੍ਹਾਂ ਪੋਸਟਰਾਂ ਦੇ ਲੱਗਣ ਤੋਂ ਬਾਅਦ ਗੁਰਦਾਸਪੁਰ ਦੀ ਰਾਜਨੀਤੀ ਵਿਚ ਇਕ ਵਾਰ ਫਿਰ ਗਰਮਾਹਟ ਆਈ ਹੈ।


ਦੱਸ ਦੇਈਏ ਕਿ ਫਿਲਮੀ ਕਲਾਕਾਰ ਸਨੀ ਦਿਓਲ ਨੇ ਰਾਜਨੀਤੀ ਵਿਚ ਪਹਿਲੀ ਵਾਰ ਹੱਥ ਅਜ਼ਮਾਏ ਹਨ। ਇਸ ਵਾਰ ਉਨ੍ਹਾਂ ਨੇ ਭਾਜਪਾ ਦੀ ਟਿਕਟ 'ਤੇ ਗੁਰਦਾਸਪੁਰ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਸੀ। ਇਥੋਂ ਉਨ੍ਹਾਂ ਨੇ ਵੱਡੇ ਫਰਕ ਨਾ ਜਿੱਤ ਹਾਸਲ ਕੀਤੀ ਸੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..