ਚੰਡੀਗੜ੍ਹ , 23 ਜਨਵਰੀ ( NRI MEDIA )
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪਾਣੀ ਦੇ ਸੰਕਟ ਬਾਰੇ ਅੱਜ ਪੰਜਾਬ ਦੀਆ ਸਾਰੀਆਂ ਪਾਰਟੀਆਂ ਦੀ ਇਕ ਮੀਟਿੰਗ ਅੱਜ ਚੰਡੀਗੜ੍ਹ ਵਿੱਚ ਹੋਈ ਜਿਸ ਵਿੱਚ ਵਿਚਾਰ ਵਟਾਂਦਰੇ ਤੋਂ ਬਾਅਦ ਸਰਬਸੰਮਤੀ ਨਾਲ ਮਤਾ ਪਾਸ ਕਰਦੇ ਹੋਏ ਐਲਾਨ ਕੀਤਾ ਗਿਆ ਕਿ ਸੂਬੇ ਕੋਲ ਕੋਈ ਵਾਧੂ ਪਾਣੀ ਨਹੀਂ ਹੈ ਅਤੇ ਪ੍ਰਸਤਾਵਿਤ ਅੰਤਰ-ਰਾਜ ਜਲ ਵਿਵਾਦ ਐਕਟ ਵਿੱਚ ਸੋਧਾਂ ਦੀ ਮੰਗ ਕਰਦੇ ਹੋਏ ਪੰਜਾਬ ਨੇ ਹੋਰਾਂ ਸੂਬਿਆਂ ਨੂੰ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ , ਤਾਂ ਜੋ ਪੰਜਾਬ ਲਈ ਵਾਜਬ ਅਤੇ ਲੋੜੀਂਦਾ ਪਾਣੀ ਯਕੀਨੀ ਬਣਾਇਆ ਜਾ ਸਕੇ।
ਇਸ ਨੂੰ ਲੈ ਕੇ ਜੋ ਮਾਤਾ ਪਾਸ ਕੀਤਾ ਗਿਆ ਹੈ ਉਸ ਦੀ ਇਕ ਕਾਪੀ ਕੇਂਦਰ ਨੂੰ ਭੇਜੀ ਜਾਵੇਗੀ ਤਾਂ ਜੋ ਪੰਜਾਬ ਦੇ ਪਾਣੀ ਦੇ ਸੰਕਟ ਬਾਰੇ ਸਥਿਤੀ ਨੂੰ ਸਾਫ ਕੀਤਾ ਜਾ ਸਕੇ , ਜ਼ਿਕਰਯੋਗ ਹੈ ਕਿ ਪੰਜਾਬ ਦੇ ਪਾਣੀਆਂ ਦਾ ਮੁੱਦਾ ਬਹੁਤ ਹੀ ਵੱਡਾ ਮੁੱਦਾ ਹੈ ਜਿਸ ਨੂੰ ਲੈ ਕੇ ਹਰ ਸਿਆਸੀ ਧਿਰ ਰਾਜਨੀਤੀ ਕਰਦਾ ਆਇਆ ਹੈ ਪਰ ਅੱਜ ਜੋ ਫੈਸਲਾ ਆਇਆ ਹੈ ਉਹ ਪੰਜਾਬ ਦੇ ਭਵਿੱਖ ਲਈ ਚੰਗਾ ਸਾਬਤ ਹੋ ਸਕਦਾ ਹੈ |



