ਜਲੰਧਰ ਡੈਸਕ (NRI MEDIA) : ਭਾਰਤੀ ਕਿਸਾਨ ਯੂਨੀਅਨ ਵੱਲੋਂ ਆਰਡੀਨੈਸ ਦੇ ਵਿਰੋਧ ਵਿੱਚ ਪਿੰਡ ਬਾਦਲ ਵਿਖੇ ਬਾਦਲਾਂ ਦੀ ਰਿਹਾਇਸ਼ ਦੇ ਸਾਹਮਣੇ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ ਇਸ ਧਰਨੇ ਦੌਰਾਨ ਅੱਜ ਸੁਭਾ ਇਹ ਕਿਸਾਨ ਪ੍ਰੀਤਮ ਸਿੰਘ (65) ਵਾਸੀ ਅੱਕਾਂਵਾਲੀ ਜ਼ਿਲ੍ਹਾ ਮਾਨਸਾ ਨੇ ਸਲਫਾਸ ਦੀ ਗੋਲੀ ਖਾ ਲਈ ਅਤੇ ਉਸ ਨੂੰ ਤੁਰੰਤ ਬਠਿੰਡਾ ਦੇ ਮੈਕਸ ਹਸਪਤਾਲ ਵਿੱਚ ਲਿਆਂਦਾ ਗਿਆ।
ਜਿੱਥੇ ਇਲਾਜ ਦੌਰਾਨ ਉਸ ਦੀ ਦੇਰ ਸ਼ਾਮ ਮੌਤ ਹੋ ਗਈ ਅਤੇ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰੱਖ ਦਿੱਤਾ ਗਿਆ ਹੈ ਜਿਸ ਦੀ ਅਗਲੀ ਕਾਰਵਾਈ ਕੱਲ੍ਹ ਨੂੰ ਕੀਤੀ ਜਾਵੇਗੀ।



