ਮੁਸਾਫ਼ਿਰ ਗੱਡੀਆਂ ਦੇ ਨਾਲ ਹੀ ਦੋੜਣਗੀਆਂ ਮਾਲ ਗੱਡੀਆਂ

by simranofficial

ਨਵੀਂ ਦਿੱਲੀ (ਐਨ ਆਰ ਆਈ ): - ਫਿਲਹਾਲ ਪੰਜਾਬ ਚ ਮਾਲਗੱਡੀਆਂ ਨਹੀਂ ਚੱਲਣਗੀਆਂ ,  ਕਿਉਂਕਿ ਰੇਲਵੇ ਵਿਭਾਗ ਦੇ ਵਲੋਂ ਇਹ ਸਾਫ ਕਰ ਦਿੱਤਾ ਗਿਆ ਹੈ ਕਿ ਜੱਦ ਤੱਕ ਯਾਤਰੀ ਗੱਡੀਆਂ ਨੂੰ ਚਲਾਉਣ ਤੇ ਕਿਸਾਨ ਰਾਜੀ ਨਹੀਂ ਹੁੰਦੇ, ਉਦੋਂ ਤੱਕ ਮਾਲ ਗੱਡੀਆਂ ਵੀ ਨਹੀਂ ਚੱਲਣਗੀਆਂ | ਜਿਕਰੇਖਾਸ ਹੈ ਕਿ ਕਿਸਾਨਾਂ ਦੇ ਵਲੋਂ ਰੇਲਵੇ ਟਰੈਕ ਅਤੇ ਸਟੇਸ਼ਨ ਖਾਲੀ ਕਰ ਦਿੱਤੇ ਗਏ ਸੀ , ਪਰ ਫਿਰ ਵੀ ਕੇਂਦਰ ਸਰਕਾਰ ਆਪਣਾ ਰੁੱਖ ਬਦਲਦੀ ਹੋਈ ਨਜ਼ਰ ਨਹੀਂ ਆ ਰਹੀ , ਸਰਕਾਰ ਹਰ ਪਾਸਿਓਂ ਕਿਸਾਨਾਂ ਨੂੰ ਹੀ ਦੱਬਣ ਚ ਲੱਗੀ ਹੋਈ ਹੈ , ਕਿਸਾਨਾਂ ਨੇ ਪੰਜਾਬ ਦੀ ਭਲਾਈ ਲਈ ਰੇਲਵੇ ਟਰੈਕ ਖਾਲੀ ਕੀਤੇ, ਪਰ ਰੇਲਵੇ ਵਿਭਾਗ ਅਜੇ ਵੀ ਮਾਲ ਗੱਡੀਆਂ ਦੇ ਚਲਣ ਤੇ ਕੁਝ ਸਾਫ ਨਹੀਂ ਕਰ ਰਿਹਾ,,ਉਹ ਆਪਣੀ ਹੀ ਜਿੱਦ ਤੇ ਅੜਿਆ ਹੋਇਆ ਹੈ ਕਿ ,ਮੁਸਾਫ਼ਿਰ ਗੱਡੀਆਂ ਵੀ ਨਾਲ ਹੀ ਚੱਲਣਗੀਆਂ |

More News

NRI Post
..
NRI Post
..
NRI Post
..