ਈਰਾਨ ਅਤੇ ਅਫ਼ਗਾਨਿਸਤਾਨ ਵਿਚਾਲੇ ਪਹਿਲੇ ਰੇਲ ਲਿੰਕ ਹੋਈ ਸ਼ੁਰੂ

by vikramsehajpal

ਤਹਿਰਾਨ (ਐਨ.ਆਰ.ਆਈ.ਮੀਡਿਆ) : ਈਰਾਨ ਅਤੇ ਅਫ਼ਗਾਨਿਸਤਾਨ ਦੇ ਆਗੂਆਂ ਨੇ ਵੀਰਵਾਰ ਨੂੰ ਦੋਵਾਂ ਦੇਸ਼ਾਂ ਵਿਚਾਲੇ ਪਹਿਲੇ ਰੇਲਵੇ ਲਿੰਕ ਦਾ ਉਦਘਾਟਨ ਕੀਤਾ ਅਤੇ ਉਮੀਦ ਕੀਤੀ ਕਿ ਇਸ ਨਾਲ ਖੇਤਰ ਵਿੱਚ ਵਪਾਰਕ ਸਬੰਧ ਵਧਣਗੇ। ਪੂਰਬੀ ਈਰਾਨ ਤੋਂ ਪੱਛਮੀ ਅਫ਼ਗਾਨਿਸਤਾਨ ਵਿਚਕਾਰ 140 ਕਿਲੋਮੀਟਰ ਲੰਮੀ ਲਾਈਨ ਨੂੰ 85 ਕਿਲੋਮੀਟਰ ਤੱਕ ਵਧਾ ਕੇ ਅਫ਼ਗਾਨਿਸਤਾਨ ਦੇ ਹੇਰਾਤ ਸ਼ਹਿਰ ਤੱਕ ਪਹੁੰਚਾਇਆ ਜਾਵੇਗਾ।

ਇਹ ਯੁੱਧ ਪ੍ਰਭਾਵਿਤ ਦੇਸ਼ ਵਿੱਚ ਮਹੱਤਵਪੂਰਨ ਆਵਾਜਾਈ ਦੀ ਸਹੂਲਤ ਪ੍ਰਦਾਨ ਕਰੇਗਾ। ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਇਸ ਨੂੰ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਦੇ ਇਤਿਹਾਸਕ ਦਿਨਾਂ ਵਿਚੋਂ ਇੱਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਰਾਨ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਵੱਲੋਂ ਪਾਬੰਦੀ ਦੇ ਬਾਵਜੂਦ ਲਾਈਨ ਬਣਾਉਣ ਵਿੱਚ ਸਫ਼ਲ ਰਿਹਾ। ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਰੇਲਵੇ ਨੂੰ ਈਰਾਨ ਦਾ ਕੀਮਤੀ ਤੋਹਫ਼ਾ ਦੱਸਿਆ।

More News

NRI Post
..
NRI Post
..
NRI Post
..