ਬਾਦਲ ਦੀ ਜਿੱਤ ਦੀ ਖੁਸ਼ੀ ਮਨਾ ਰਹੇ ਅਕਾਲੀ ਵਰਕਰਾਂ ਦੀ ਕਾਂਗਰਸੀਆਂ ਨਾਲ ਝੜਪ

by mediateam

ਬਠਿੰਡਾ : ਲੋਕ ਸਭਾ ਚੋਣਾਂ ਦੀ ਪੋਲਿੰਗ ਦੌਰਾਨ ਤਲਵੰਡੀ ਸਾਬੋ ਵਿਖੇ ਫਾਇਰਿੰਗ ਹੋਣ ਦੀਆਂ ਖਬਰਾਂ ਦੀ ਅਜੇ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਵੀਰਵਾਰ ਰਾਤ ਬੀਬਾ ਹਰਸਿਮਰਤ ਕੌਰ ਬਾਦਲ ਦੀ ਜਿੱਤ ਦੀ ਖੁਸ਼ੀ ਮਨਾ ਰਹੇ ਕੁਝ ਅਕਾਲੀ ਵਰਕਰਾਂ ਦੀ ਪਿੰਡ ਮਲਕਾਣਾ ਵਿਚ ਕਾਂਗਰਸੀਆਂ ਨਾਲ ਝੜਪ ਹੋ ਗਈ। ਉਕਤ ਅਕਾਲੀ ਵਰਕਰਾਂ ਨੂੰ ਇਲਾਜ ਲਈ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਐਨਾ ਹੀ ਨਹੀਂ ਜ਼ਖ਼ਮੀ ਹੋਏ ਵਰਕਰਾਂ ਦਾ ਤਲਵੰਡੀ ਸਾਬੋ ਸਿਵਲ ਹਸਪਤਾਲ 'ਚ ਦੇਰ ਰਾਤ ਪਤਾ ਲੈਣ ਪੁੱਜੇ ਟਰੱਕ ਯੁੂਨੀਅਨ ਰਾਮਾਂ ਦੇ ਸਾਬਕਾ ਪ੍ਰਧਾਨ 'ਤੇ ਕੁਝ ਲੋਕਾਂ ਨੇ ਸਿਵਲ ਹਸਪਤਾਲ ਦੇ ਅੰਦਰ ਹੀ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਵਿੱਚ ਸਾਬਕਾ ਪ੍ਰਧਾਨ ਨੇ ਮਸਾਂ ਜਾਨ ਬਚਾਈ ਜਦੋਂਕਿ ਉਸਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆਉੱਧਰ ਜਖਮੀ ਵਰਕਰਾਂ ਦਾ ਪਤਾ ਲੈਣ ਆਏ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਹੋਣ ਤੇ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ| 

ਟਰੱਕ ਯੂਨੀਅਨ ਰਾਮਾਂ ਦੇ ਸਾਬਕਾ ਪ੍ਰਧਾਨ ਅਤੇ ਸੀਨਅਰ ਅਕਾਲੀ ਆਗੂ ਰਾਮਪਾਲ ਸਿੰਘ ਮਲਕਾਣਾ ਨੇ ਦੱਸਿਆ ਕਿ ਪਿੰਡ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਦੀ ਜਿੱਤ ਦੀ ਖੁਸ਼ੀ ਵਿਚ ਅਕਾਲੀ ਵਰਕਰਾਂ ਵੱਲੋਂ ਮਨਾਏ ਜਾ ਰਹੇ ਜਸ਼ਨਾਂ ਮੌਕੇ ਕਾਂਗਰਸ ਪੱਖੀ ਕੁਝ ਵਰਕਰਾਂ ਨੇ ਹਮਲਾ ਕਰਕੇ ਸੇਵਕ ਸਿੰਘ, ਕੁਲਦੀਪ ਸਿੰਘ ਤੇ ਜਗਦੀਸ਼ ਸਿੰਘ ਨਾਮੀ ਅਕਾਲੀ ਵਰਕਰਾਂ ਨੂੰ ਜ਼ਖ਼ਮੀ ਕਰ ਦਿੱਤਾ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਤਲਵੰਡੀ ਸਾਬੋ ਲਿਆਂਦਾ ਗਿਆ ਸੀਬੀਤੀ ਦੇਰ ਰਾਤ ਜਦੋਂ ਉਹ ਵਰਕਰਾਂ ਦਾ ਸਿਵਲ ਹਸਪਤਾਲ ਤਲਵੰਡੀ ਸਾਬੋ ਪਤਾ ਲੈਣ ਪੁੱਜੇ ਤਾਂ ਉਨ੍ਹਾਂ ਦੇ ਪਿੱਛੇ ਹੀ ਪੁੱਜੇ ਅੱਧੀ ਦਰਜਨ ਕਾਂਗਰਸੀ ਵਰਕਰਾਂ ਅਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ, ਜਿਸ 'ਚ ਉਸਨੇ ਭੱਜ ਕੇ ਜਾਨ ਬਚਾਈ ਪ੍ਰੰਤੂ ਉਸਦਾ ਸਾਥੀ ਪ੍ਰਗਟ ਸਿੰਘ ਹਮਲਾਵਰਾਂ ਨੇ ਗੰਭੀਰ ਜ਼ਖ਼ਮੀ ਕਰ ਦਿੱਤਾਸਾਬਕਾ ਪ੍ਰਧਾਨ ਅਨੁਸਾਰ ਹਮਲਾਵਰ ਉਸਦੀ ਬਲੈਰੋ ਗੱਡੀ ਜੋ ਸਟਾਰਟ ਹੀ ਖੜ੍ਹੀ ਸੀ ਨੂੰ ਭਜਾ ਕੇ ਲੈ ਗਏ ਸਨ ਜੋ ਅੱਜ ਸਵੇਰੇ ਸਥਾਨਕ ਗਿੱਲਾਂ ਵਾਲੇ ਖੂਹ ਤੋਂ ਬੁਰੀ ਤਰ੍ਹਾਂ ਭੰਨੀ ਤੋੜੀ ਹੋਈ ਹਾਲਤ ਵਿੱਚ ਮਿਲੀ ਹੈ। 

ਅਕਾਲੀ ਆਗੂ ਨੇ ਕਥਿਤ ਦੋਸ਼ ਲਾਏ ਕਿ ਹਮਲਾ ਹਸਪਤਾਲ 'ਚ ਹੋਇਆ ਜਿੱਥੇ ਕੈਮਰੇ ਲੱਗੇ ਹਨ ਤੇ ਉਮੀਦ ਹੈ ਕਿ ਸਮੁੱਚੀ ਘਟਨਾ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ ਹੋਵੇਗੀ, ਪਰ ਕਿਉਂਕਿ ਹਮਲਾਵਰ ਸੱਤਾਧਿਰ ਨਾਲ ਸਬੰਧਿਤ ਹਨ, ਇਸ ਲਈ ਫੁਟੇਜ ਤਾਂ ਕੀ ਲੈਣੀ ਸੀ ਸਗੋਂ ਹਮਲਾ ਹੋਣ ਤੋਂ ਤਕਰੀਬਨ 12 ਘੰਟਿਆਂ ਬਾਅਦ ਤਕ ਵੀ ਜ਼ਖ਼ਮੀਆਂ ਦੇ ਕੋਈ ਪੁਲਿਸ ਮੁਲਾਜ਼ਮ ਬਿਆਨ ਤਕ ਲੈਣ ਨਹੀਂ ਆਇਆ।ਦੂਜੇ ਪਾਸੇ ਜ਼ਖ਼ਮੀ ਅਕਾਲੀ ਵਰਕਰਾਂ ਦਾ ਪਤਾ ਲੈਣ ਆਏ ਹਸਪਤਾਲ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਜਨਜਲ ਸਕੱਤਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਦੇ ਹਲਕਾ ਇੰਚਾਰਜ਼ ਖੁਸ਼ਬਾਜ਼ ਸਿੰਘ ਜਟਾਣਾ ਦੇ ਇਸ਼ਾਰੇ ਤੇ ਕਾਂਗਰਸੀ ਵਰਕਰ ਹਲਕੇ ਅੰਦਰ ਦਹਿਸ਼ਤ ਦਾ ਮਾਹੌਲ ਬਣਾਉਣ ਦੀ ਕੋਸ਼ਿਸ ਕਰ ਰਹੇ ਹਨ। 

ਜਿਸਦੇ ਨਤੀਜੇ ਭਵਿੱਖ ਵਿੱਚ ਮਾੜੇ ਨਿੱਕਲ ਸਕਦੇ ਹਨ।ਉਨ੍ਹਾਂ ਕਿਹਾ ਕਿ ਹਾਰ ਦੀ ਬੁਖਲਾਹਟ 'ਚ ਕਾਂਗਰਸੀਆਂ ਵੱਲੋਂ ਅਕਾਲੀ ਵਰਕਰਾਂ 'ਤੇ ਕੀਤੇ ਹਮਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਹਸਪਤਾਲ ਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲੈ ਕੇ ਹਮਲਾਵਰਾਂ ਤੇ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ ਜੇ ਅਜਿਹਾ ਨਾ ਹੋਇਆ ਤਾਂ ਕਿਸੇ ਕਿਸਮ ਦਾ ਵੀ ਸੰਘਰਸ਼ ਵਿੱਢਣ ਤੋਂ ਉਹ ਪਿੱਛੇ ਨਹੀ ਹਟਣਗੇ ਥਾਣਾ ਤਲਵੰਡੀ ਸਾਬੋ ਮੁਖੀ ਸੁਖਦੇਵ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਰਾਤ ਨੂੰ ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਹਸਪਤਾਲ ਪੁੱਜ ਗਈ ਸੀ, ਪਰ ਹੁਣ ਜਾਂਚ ਕਰ ਰਿਹਾ ਏਐੱਸਆਈ ਹਾਈਕੋਰਟ ਚਲੇ ਜਾਣ ਕਾਰਣ ਬਿਆਨ ਦਰਜ ਨਹੀਂ ਕੀਤੇ ਜਾ ਸਕੇ ਜਿਉਂ ਹੀ ਉਹ ਵਾਪਸ ਆਉਣਗੇ ਤਾਂ ਬਿਆਨ ਦਰਜ ਕਰ ਲਏ ਜਾਣਗੇ ਤੇ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ। ਉੱਧਰ ਪਤਾ ਲੱਗਾ ਹੈ ਕਿ ਇਸ ਮਾਮਲੇ ਵਿੱਚ ਦੂਜੀ ਧਿਰ ਦੇ ਕੁਝ ਬੰਦੇ ਵੀ ਕਿਸੇ ਹਸਪਤਾਲ ਵਿੱਚ ਦਾਖਲ ਹੋਏ ਹਨ ਪ੍ਰੰਤੂ ਇਸ ਸਬੰਧੀ ਕੋਈ ਪੁਸ਼ਟੀ ਨਹੀ ਹੋ ਸਕੀ।

More News

NRI Post
..
NRI Post
..
NRI Post
..