ਜਲੰਧਰ ‘ਚ ਆਪ ਦੇ ਵਿਧਾਇਕਾਂ ਦੀ ਗੁੰਡਾਗਰਦੀ ਸ਼ੁਰੂ! ਦੇਖੋ ਕਿਵੇਂ ਨੌਜਵਾਨ ਨੂੰ ਕੁੁੱਟ-ਕੁੱਟ ਕੀਤਾ ਮਰਨ ਕੰਢੇ

by jaskamal

ਨਿਊਜ਼ ਡੈਸਕ : ਪੰਜਾਬ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਪੂਰੇ ਪੰਜਾਬ ਵਿਚ 92 ਸੀਟਾਂ ਲੈ ਕੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ। 16 ਮਾਰਚ ਨੂੰ ਭਗਵੰਤ ਮਾਨ ਵੱਲੋਂ ਸਹੁੰ ਚੁੱਕੀ ਜਾਵੇਗੀ ਨਸ਼ਾ ਮੁਕਤੀ ਤੇ ਗੁੰਡਾ ਰਾਜ ਖਤਮ ਕਰਨ ਦੀ ਪਰ ਭਗਵੰਤ ਮਾਨ ਦੇ ਜਿੱਤੇ ਹਏ ਵਿਧਾਇਕਾਂ ਨੇ ਹਾਲੇ ਕਾਰਜਭਾਰ ਸੰਭਾਲਿਆ ਵੀ ਨਹੀਂ ਉਸ ਤੋਂ ਪਹਿਲਾਂ ਹੀ ਉਨ੍ਹਾਂ 'ਤੇ ਕੁੱਟਮਾਰ ਕਰਨ ਤੇ ਗੁੰਡਾਗਰਦੀ ਕਰਨ ਦੇ ਇਲਜ਼ਾਮ ਲੱਗਣੇ ਸ਼ੁਰੂ ਵੀ ਹੋ ਗਏ ਹਨ।

ਦਰਅਸਲ ਜਲੰਧਰ ਵੈਸਟ ਹਲਕੇ ਤੋਂ ਜਿੱਤੇ ਆਪ ਦੇ ਵਿਧਾਇਕ ਸ਼ੀਤਲ ਅੰਗੂਰਾਲ 'ਤੇ ਸਥਾਨਕ ਵਸਨੀਕ ਨੇ ਦੋਸ਼ ਲਾਏ ਹਨ ਕਿ ਉਸ ਦੇ ਪੁੱਤਰ ਨੂੰ ਸ਼ੀਤਲ ਅੰਗੂਰਾਤ ਦੇ ਗੁੰਡਿਆਂ ਨੇ ਇਸ ਲਈ ਕੁੱਟਿਆ ਕਿਉਂਕਿ ਚੋਣਾਂ ਸਮੇਂ ਉਸ ਨੇ ਦੂਜੀ ਪਾਰਟੀ ਦਾ ਸਮਰਥਨ ਕੀਤਾ ਸੀ। ਇਕ ਵੀਡੀਓ ਜਾਰੀ ਕਰ ਕੇ ਸਿੱਧੇ ਤੌਰ 'ਤੇ ਆਪ ਦੇ ਵਿਧਾਇਕ ਸ਼ੀਤਲ ਅੰਗੂਰਾਲ 'ਤੇ ਦੋਸ਼ ਲਗਾ ਰਹੇ ਇਸ ਵਿਅਕਤੀ ਦੀ ਦਾਸਤਾਨ ਇਸ ਵੀਡੀਓ ਵਿਚ ਸੁਣੋ।