AAP ਨੇ ਗਲ਼ੇ ‘ਚ ਪਿਆਜ਼ ਦਾ ਹਾਰ ਪਾ ਕੇ ਕੀਤਾ ਵਿਰੋਧ ਪ੍ਰਦਰਸ਼ਨ

by

ਸੰਗਰੂਰ (ਇੰਦਰਜੀਤ ਸਿੰਘ) : ਲਗਾਤਾਰ ਵੱਧ ਰਹੀ ਮਹਿੰਗਾਈ ਤੇ ਪੰਜਾਬ 'ਚ ਕੈਪਟਨ ਸਰਕਾਰ ਵੱਲ਼ੋਂ ਵਧਾਏ ਜਾ ਰਹੇ ਬਿਜਲੀ ਦੀਆਂ ਦਰਾਂ ਦੇ ਵਿਰੋਧ 'ਚ ਆਮ ਆਦਮੀ ਪਾਰਟੀ ਨੇ ਸੋਮਵਾਰ ਨੂੰ ਗਲ਼ੇ 'ਚ ਪਿਆਜ਼ ਦਾ ਹਾਰ ਪਾ ਕੇ ਸੰਗਰੂਰ ਤੇ ਅੰਮ੍ਰਿਤਸਰ 'ਚ ਵਿਰੋਧ ਪ੍ਰਦਰਸ਼ਨ ਕੀਤਾ। ਸੰਗਰੂਰ 'ਚ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਨੇ ਕੇਂਦਰ ਤੇ ਕੈਪਟਨ ਸਰਕਾਰ ਖ਼ਿਲਾਫ਼ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਰੋਸ ਰੈਲੀ ਕੀਤੀ ਗਈ।

ਚੀਮਾ ਨੇ ਕਿਹਾ ਕਿ ਲਗਾਤਾਰ ਮਹਿੰਗੇ ਹੁੰਦੇ ਪਿਆਜ਼ਾਂ ਕਾਰਨ ਜਿੱਥੇ ਲੋਕਾਂ ਲਈ ਦੋ ਸਮੇਂ ਦੀ ਰੋਟੀ ਵੀ ਪਹੁੰਚ ਤੋਂ ਬਾਹਰ ਹੈ, ਉੱਥੇ ਪੰਜਾਬ 'ਚ ਲੈਂਡ ਮਾਫੀਆ, ਸੇਂਡ ਮਾਫੀਆ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਤੋਂ ਹੁਣ ਤਕ ਜਾਰੀ ਹੈ। ਬਿਜਲੀ ਦੀਆਂ ਕੀਮਤਾਂ 'ਚ ਸਰਕਾਰ ਹਰ ਦਿਨ ਵਾਧਾ ਕਰ ਰਹੀ ਹੈ, ਜਿਸ ਕਾਰਨ ਘਰਾਂ 'ਤੇ ਸੀਮਿਤ ਬਿਜਲੀ ਉਪਕਰਣ ਹੋਣ ਦੇ ਬਾਵਜੂਦ ਬਿਜਲੀ ਬਿੱਲ ਹਜ਼ਾਰਾਂ ਰੁਪਏ ਆ ਰਿਹਾ ਹੈ। 

ਚੀਮਾ ਨੇ ਕਿਹਾ ਕਿ ਸਰਕਾਰ ਬਿਜਲੀ ਮਾਫੀਆ ਨਾਲ ਮਿਲ ਕੇ ਜਨਤਾ ਨੂੰ ਲੁੱਟ ਰਹੀ ਹੈ। ਚੰਗੇ ਦਿਨਾਂ ਦਾ ਵਾਅਦਾ ਕਰਦਿਆਂ ਸੱਤਾ 'ਚ ਆਈ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਦੇਸ਼ ਦੀ ਜਨਤਾ ਮਹਿੰਗਾਈ ਦੀ ਚੱਕੀ ਪਿਸ ਰਹੀ ਹੈ। ਚੀਮਾ ਸਮੇਤ ਇਲਾਕੇ ਦੇ ਹੋਰ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਪ੍ਰਦਰਸ਼ਨ 'ਚ ਸ਼ਿਰਕਤ ਕੀਤੀ।

More News

NRI Post
..
NRI Post
..
NRI Post
..