CM ਐਲਾਨ ਜਾਣ ਤੋਂ ਬਾਅਦ ਚਰਨਜੀਤ ਚੰਨੀ ਨੈਣਾ ਦੇਵੀ ਮੰਦਿਰ ਹੋਏ ਨਤਮਸਤਕ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਸ਼ਵ ਪ੍ਰਸਿੱਧ ਸ਼ਕਤੀਪੀਠ ਸ਼੍ਰੀ ਨੈਣਾ ਦੇਵੀ ਮੰਦਿਰਵਿਖੇ ਨਤਮਸਤਕ ਹੋਏ। ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਚਰਨਜੀਤ ਚੰਨੀਮੱਥਾ ਟੇਕਣ ਲਈ ਮਾਤਾ ਦੇ ਦਰਬਾਰ ਪਹੁੰਚੇ। ਪੰਜਾਬ ਵਿਚ ਹਰਿਆਣਾ ਦੇ ਜ਼ਿਆਦਾਤਰ ਸ਼ਰਧਾਲੂ ਮਾਤਾ ਸ਼੍ਰੀ ਨੈਣਾ ਦੇਵੀ ਨੂੰ ਮੰਨਦੇ ਹਨ। ਇਸ ਕੜੀ 'ਚ ਜਿੱਥੇ ਕਈ ਸਿਆਸਤਦਾਨ ਮਾਤਾ ਜੀ ਦੇ ਦਰਬਾਰ 'ਚ ਹਾਜ਼ਰੀ ਭਰ ਚੁੱਕੇ ਹਨ, ਉਥੇ ਚਰਨਜੀਤ ਚੰਨੀ ਵੀ ਮਾਤਾ ਜੀ ਦੇ ਦਰਬਾਰ 'ਚ ਪਹੁੰਚ ਚੁੱਕੇ ਹਨ।

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਮਾਤਾ ਦੇ ਭਗਤ ਹਨ। ਉਹ ਵੀ ਕਈ ਵਾਰ ਮਾਤਾ ਦੇ ਦਰਬਾਰ ਹਾਜ਼ਰੀ ਲਵਾ ਚੁੱਕੇ ਹਨ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਐਤਵਾਰ ਨੂੰ ਲੁਧਿਆਣਾ ਵਿੱਚ ਐਲਾਨ ਕੀਤਾ ਕਿ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਮੁੱਖ ਮੰਤਰੀ ਦਾ ਚਿਹਰਾ ਹੋਣਗੇ।

More News

NRI Post
..
NRI Post
..
NRI Post
..