ਅੰਮ੍ਰਿਤਸਰ ‘ਚ ਵੋਟਿੰਗ ‘ਚ ਆਈ ਤੇਜ਼ੀ ਅਜਨਾਲਾ ‘ਚ ਸਭ ਤੋਂ ਵੱਧ 21.40 ਫੀਸਦੀ ਵੋਟਿੰਗ

by jaskamal

ਨਿਊਜ਼ ਡੈਸਕ : ਅੰਮ੍ਰਿਤਸਰ, ਤਰਨਤਾਰਨ ਤੇ ਪਠਾਨਕੋਟ 'ਚ ਚੋਣ ਪ੍ਰਕਿਰਿਆ ਸਵੇਰੇ ਅੱਠ ਵਜੇ ਸ਼ੁਰੂ ਹੋ ਗਈ ਹੈ ਪਰ ਇਸ ਤੋਂ ਪਹਿਲਾਂ ਹੀ ਵੱਖ-ਵੱਖ ਪਾਰਟੀਆਂ ਦੇ ਪੋਲਿੰਗ ਏਜੰਟ ਪੋਲ ਕਰਵਾਉਣ ਲਈ ਪੋਲਿੰਗ ਬੂਥਾਂ 'ਤੇ ਪਹੁੰਚ ਗਏ ਸਨ। ਪ੍ਰਸ਼ਾਸਨ ਵੱਲੋਂ ਪੋਲਿੰਗ ਸਟੇਸ਼ਨਾਂ 'ਤੇ ਕੋਵਿਡ-19 ਨੂੰ ਧਿਆਨ 'ਚ ਰੱਖਦਿਆਂ ਸਰਕਲ ਬਣਾਏ ਗਏ ਹਨ। ਸਮਾਜਿਕ ਦੂਰੀ ਦਾ ਧਿਆਨ ਰੱਖਿਆ ਗਿਆ ਹੈ। ਹਰ ਬੂਥ 'ਤੇ ਸੁਰੱਖਿਆ ਲਈ ਪੰਜਾਬ ਪੁਲਿਸ ਤੇ ਅਰਧ ਸੈਨਿਕ ਬਲਾਂ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਕੋਵਿਡ ਨਿਯਮਾਂ ਨੂੰ ਧਿਆਨ 'ਚ ਰੱਖਦੇ ਹੋਏ, ਸਿਹਤ ਵਿਭਾਗ ਵੱਲੋਂ ਹਰ ਪੁਲਿਸ ਸਟੇਸ਼ਨ 'ਚ ਹੈਲਪਡੈਸਕ ਸਥਾਪਤ ਕੀਤੇ ਗਏ ਹਨ। ਜ਼ਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ਵਿੱਚ 19.79 ਲੱਖ ਵੋਟਰ 117 ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਕਰਨਗੇ।

ਪੋਲਿੰਗ ਲਈ ਤਰਨਤਾਰਨ ਜ਼ਿਲ੍ਹੇ 'ਚ 4500 ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਜਦਕਿ 8 ਲੱਖ, 16 ਹਜ਼ਾਰ, 439 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ। ਹਲਕਾ ਤਰਨਤਾਰਨ 'ਚ 1 ਲੱਖ, 96 ਹਜ਼ਾਰ, 866, ਖੇਮਕਰਨ 'ਚ 2 ਲੱਖ, 16 ਹਜ਼ਾਰ, 90, ਪੱਟੀ 'ਚ 2 ਲੱਖ, 2 ਹਜ਼ਾਰ, 155, ਖਡੂਰ ਸਾਹਿਬ 'ਚ 2 ਲੱਖ, 1 ਹਜ਼ਾਰ, 128 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ। ਪੋਲਿੰਗ ਲਈ ਜ਼ਿਲ੍ਹੇ ਭਰ ਵਿੱਚ 908 ਪੋਲਿੰਗ ਸਟੇਸ਼ਨ ਬਣਾਏ ਗਏ ਹਨ।ਜ਼ਿਲ੍ਹਾ ਚੋਣ ਅਫ਼ਸਰ ਕੁਲਵੰਤ ਸਿੰਘ ਧੂਰੀ ਨੇ ਦੱਸਿਆ ਕਿ ਇਸ ਵਾਰ ਜ਼ਿਲ੍ਹੇ ਵਿੱਚ 60 ਮਾਡਲ ਪੋਲਿੰਗ ਸਟੇਸ਼ਨ ਅਤੇ 06 ਪਿੰਕ ਬੂਥ ਬਣਾਏ ਗਏ ਹਨ। ਜਿੱਥੇ ਸਿਰਫ਼ ਮਹਿਲਾ ਸਟਾਫ਼ ਤਾਇਨਾਤ ਕੀਤਾ ਗਿਆ ਹੈ।