ਵੱਡੀ ਖਬਰ; ਪੰਜਾਬ ਚੋਣ ਕਮਿਸ਼ਨ ਦੀ ਵੈੱਬਸਾਈਟ ਠੱਪ, ਲੋਕ ਹੋ ਰਹੇ ਨੇ ਪਰੇਸ਼ਾਨ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਚੋਣ ਕਮਿਸ਼ਨ ਦੀ ਵੈੱਬਸਾਈਟ ਠੱਪ ਹੋ ਗਈ ਹੈ ਜਿਸ ਕਾਰਨ ਲੋਕ ਜਾਣਕਾਰੀ ਲੈਣ ਲਈ ਪਰੇਸ਼ਾਨ ਹੋ ਰਹੇ ਹਨ। ਚੋਣ ਕਮਿਸ਼ਨ ਦੀ ਵੈੱਬਸਾਈਟ ਕਰੀਬ ਇਕ ਘੰਟੇ ਤੋਂ ਬੰਦ ਪਈ ਹੈ। ਇਸ ਸਬੰਧੀ ਕਈ ਜ਼ਿਲ੍ਹਾ ਚੋਣ ਅਫ਼ਸਰਾਂ ਨੇ ਚੋਣ ਕਮਿਸ਼ਨ ਦੇ ਮੁੱਖ ਦਫ਼ਤਰ ਨੂੰ ਸ਼ਿਕਾਇਤਾਂ ਕੀਤੀਆਂ ਹਨ।

ਵੈੱਬਸਾਈਟ ਠੱਪ ਹੋਣ ਕਰਕੇ ਕਈ ਜ਼ਿਲ੍ਹਿਆਂ ਦੇ ਅਫ਼ਸਰ ਅੱਪਡੇਟ ਨਹੀਂ ਕਰ ਪਾ ਰਹੇ ਹਨ। ਜਿਸ ਕਾਰਨ ਜ਼ਿਲਿਆਂ ਤੋਂ ਚੰਡੀਗੜ੍ਹ ਹੈੱਡਕੁਆਰਟਰ ਨੂੰ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਹਨ। ਹੁਣ ਚੋਣ ਕਮਿਸ਼ਨ ਨੇ ਦਾਅਵਾ ਕੀਤਾ ਹੈ ਕਿ ਅਚਾਨਕ ਆਈ ਸਮੱਸਿਆ ਕਾਰਨ ਅਗਲੀ ਅਪਡੇਟ ਤਿੰਨ ਘੰਟੇ ਬਾਅਦ ਦਿੱਤੀ ਜਾਵੇਗੀ।