ਚੰਡੀਗੜ੍ਹ (ਵਿਕਰਮ ਸਹਿਜਪਾਲ) : ਪਾਲੀਵੁੱਡ ਦੇ ਸਿਤਾਰੇ ਬਾਲੀਵੁੱਡ 'ਚ ਜਾਂਦੇ ਹਨ ਇਹ ਤਾਂ ਸਭ ਨੂੰ ਪਤਾ ਹੈ। ਪਰ ਕਦੀ ਇਹ ਸੁਣਿਆ ਬਾਲੀਵੁੱਡ ਦੇ ਕਲਾਕਾਰ ਪਾਲੀਵੁੱਡ 'ਚ ਕੰਮ ਕਰਨਾ ਚਾਹੁੰਦੇ ਹਨ। ਜੀ ਹਾਂ ਇਹ ਗੱਲ ਸੱਚ ਹੈ। ਬਾਲੀਵੁੱਡ ਦੇ ਕਲਾਕਾਰ ਪੰਜਾਬੀ ਇੰਡਸਟਰੀ 'ਚ ਕੰਮ ਕਰ ਰਹੇ ਹਨ। ਇਸ ਦੀ ਤਾਜ਼ਾ ਉਦਹਾਰਨ ਵੇਖਣ ਨੂੰ ਮਿਲੀ ਹੈ।
ਗੀਤਕਾਰ ਅਤੇ ਗਾਇਕ ਜਾਨੀ ਦੇ ਇੰਸਟਾਗ੍ਰਾਮ ਦੇ ਪੋਸਟ ਤੋਂ, ਜਾਨੀ ਨੇ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਵਿੱਕੀ ਕੌਂਸਲ ਅਤੇ ਅਰਵਿੰਦ ਖਹਿਲਾ ਵਿਖਾਈ ਦੇ ਰਹੇ ਹਨ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਜਾਨੀ ਨੇ ਲਿਖਿਆ, " ਕੁਝ ਹਟਕੇ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਵਿੱਕੀ ਕੌਂਸਲ ਦੇ ਨਾਲ (ਵੀਰੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ)। "


