ਕੈਨੇਡਾ : ਸੰਸਕ੍ਰਿਤ ਭਾਸ਼ਾ ਨੂੰ ਅਧਿਕਾਰਕ ਤੌਰ ‘ਤੇ ਸਕੂਲਾਂ ‘ਚ ਮਿਲੀ ਮਨਜ਼ੂਰੀ

by mediateam

ਟੋਰਾਂਟੋ (ਵਿਕਰਮ ਸਹਿਜਪਾਲ)ਇਹ ਸਭ ਟੋਰਾਂਟੋ ਜ਼ਿਲਾ ਸਕੂਲ ਬੋਰਡ ਦੀ ਮਿਹਰਬਾਨੀ ਹੈ, ਜਿਸ ਨੇ ਅਧਿਕਾਰਕ ਤੌਰ 'ਤੇ ਸਕੂਲਾਂ ਨੂੰ ਸੰਸਕ੍ਰਿਤ ਭਾਸ਼ਾ ਸ਼ਾਮਲ ਕਰਨ ਦੀ ਮਨਜ਼ੂਰੀ ਦਿੱਤੀ ਹੈ। ਹਰ ਸ਼ਨੀਵਾਰ ਨੂੰ ਸਕਾਰਬਰਗ 'ਚ ਸਥਿਤ ਕੋਰਨਲ ਪਬਲਿਕ ਸਕੂਲ 'ਚ ਲਗਭਗ 2 ਦਰਜਨ ਬੱਚੇ ਸੰਸਕ੍ਰਿਤ ਸਿੱਖਣ ਲਈ ਜਾ ਰਹੇ ਹਨ। ਕਈ ਹੋਰ ਸਕੂਲਾਂ 'ਚ ਬੱਚੇ ਭਾਰਤ ਦੀ ਪੁਰਾਤਨ ਭਾਸ਼ਾ ਨੂੰ ਸਿੱਖ ਰਹੇ ਹਨ। 

ਪਹਿਲਾਂ ਕਈ ਨਿੱਜੀ ਟਿਊਟਰਾਂ ਕੋਲੋਂ ਜਾਂ ਮੰਦਰਾਂ 'ਚ ਜਾ ਕੇ ਬੱਚੇ ਸੰਸਕ੍ਰਿਤ ਸਿੱਖਦੇ ਸਨ ਪਰ ਹੁਣ ਇਸ ਦਾ ਦਾਇਰਾ ਵੱਡਾ ਹੋ ਗਿਆ ਹੈ। ਮਿਸੀਸਾਗਾ ਤੇ ਬਰੈਂਪਟਨ ਦੇ ਸਕੂਲ ਵੀ ਬੱਚਿਆਂ ਨੂੰ ਸੰਸਕ੍ਰਿਤ ਭਾਸ਼ਾ ਦਾ ਗਿਆਨ ਦੇਣ ਲਈ ਅੱਗੇ ਆਏ ਹਨ। ਪਿਛਲੇ 3 ਕੁ ਸਾਲਾਂ ਤੋਂ ਇਹ ਰੁਝਾਨ ਵਧਿਆ ਹੈ। ਬੱਚੇ ਹਿੰਦੀ, ਉਰਦੂ, ਪੰਜਾਬੀ, ਤਮਿਲ, ਬੰਗਾਲੀ, ਗੁਜਰਾਤੀ ਅਤੇ ਮਰਾਠੀ ਭਾਸ਼ਾਵਾਂ ਵੀ ਸਿੱਖ ਰਹੇ ਹਨ। 2014 ਤੋਂ ਕੁੱਝ ਵਲੰਟੀਅਰਾਂ ਨੇ ਇਹ ਜ਼ਿੰਮਾ ਚੁੱਕਿਆ ਸੀ ਤੇ ਹੁਣ ਉਨ੍ਹਾਂ ਨੂੰ ਕਈ ਲੋਕਾਂ ਦਾ ਸਾਥ ਮਿਲਿਆ ਹੈ।

More News

NRI Post
..
NRI Post
..
NRI Post
..