ਪਿਘਲਦੀ ਨਜ਼ਰ ਆਈ ਰਿਸ਼ਤਿਆਂ ‘ਚ ਜੰਮੀ ਬਰਫ਼, ਕੈਪਟਨ ਨੇ ਇਮਰਾਨ ਨੂੰ ਦੱਸਿਆ- ਤੁਹਾਡੇ ਚਾਚਾ ਮੇਰੇ ਪਿਤਾ ਦੀ ਟੀਮ ਤੋਂ ਖੇਡਦੇ ਸਨ ਕ੍ਰਿਕਟ

by mediateam

ਮੀਡੀਆ ਡੈਸਕ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸ਼ਨਿਚਰਵਾਰ ਨੂੰ ਜਦੋਂ ਕਾਰੀਡੋਰ ਦੇ ਬਹਾਨੇ ਮਿਲੇ ਤਾਂ ਦੋਵਾਂ ਵਿਚਕਾਰ ਮੁੱਖ ਰੂਪ 'ਚ ਕਾਰੀਡੋਰ ਨੂੰ ਲੈ ਕੇ ਗੱਲਬਾਤ ਹੋਈ ਪਰ ਜ਼ੀਰੋ ਲਾਈਨ ਤੋਂ ਕਰਤਾਰਪੁਰ ਸਾਹਿਬ ਤਕ ਬੱਸ ਯਾਤਰਾ ਦੌਰਾਨ ਇਕ ਹੋਰ ਵਿਸ਼ੇ 'ਤੇ ਚਰਚਾ ਹੋਈ ਜਿਸ ਵਿਚ ਦੋਵਾਂ ਦੀ ਬਰਾਬਰ ਰੁਚੀ ਦਿਸੀ। ਇਹ ਸੀ ਕ੍ਰਿਕਟ।

ਯਕੀਨੀ ਰੂਪ 'ਚ ਕ੍ਰਿਕਟ ਹਰ ਭਾਰਤੀ ਤੇ ਪਾਕਿਸਤਾਨੀ ਵਿਚਕਾਰ ਇਕ ਸੂਤਰ ਦੇ ਰੂਪ 'ਚ ਕੰਮ ਕਰਦਾ ਹੈ। ਕ੍ਰਿਕਟ ਸਬੰਧੀ ਦੋਵਾਂ ਦੇਸ਼ਾਂ 'ਚ ਜਨੂੰਨ ਵੀ ਇੱਕੋ ਜਿਹਾ ਹੀ ਹੈ। ਇਸ ਚਰਚਾ 'ਚ ਇਮਰਾਨ ਤੇ ਕੈਪਟਨ ਦੇ ਪਰਿਵਾਰਾਂ ਵਿਚਕਾਰ ਇਕ ਅਨੋਖਾ ਸਬੰਧੀ ਨਿਕਲ ਆਇਆ। ਇਹ ਉਦੋਂ ਦੀ ਗੱਲ ਹੈ ਜਦੋਂ ਕੈਪਟਨ ਤੇ ਇਮਰਾਨ ਇਕ-ਦੂਸਰੇ ਨੂੰ ਨਾ ਤਾਂ ਮਿਲੇ ਸਨ ਤੇ ਨਾ ਹੀ ਇਕ-ਦੂਸਰੇ ਨੂੰ ਜਾਣਦੇ ਸਨ।

ਕੈਪਟਨ ਨੇ ਇਮਰਾਨ ਨੂੰ ਦੱਸਿਆ ਕਿ ਉਨ੍ਹਾਂ ਪਾਕਿ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਕ੍ਰਿਕਟ ਦੇ ਦਿਨਾਂ 'ਚ ਖੇਡਦਿਆਂ ਦੇਖਿਆ ਸੀ। ਇਸ ਗੱਲ ਨਾਲ ਕੈਪਟਨ ਨੇ ਭਾਰਤ-ਪਾਕਿ ਦੇ ਕ੍ਰਿਕਟ ਸਬੰਧਾਂ ਨੂੰ ਹੋਰ ਡੂੰਘਾ ਕਰ ਦਿੱਤਾ। ਕੈਪਟਨ ਨੇ ਇਮਰਾਨ ਨੂੰ ਦੱਸਿਆ ਕਿ ਉਨ੍ਹਾਂ ਦੇ ਚਾਚਾ ਜਹਾਂਗੀਰ ਖ਼ਾਨ ਬ੍ਰਿਟਿਸ਼ ਰਾਜ ਦੌਰਾਨ ਕ੍ਰਿਕਟਰ ਸਨ। ਉਨ੍ਹਾਂ ਪਟਿਆਲਾ 'ਚ ਮੁਹੰਮਦ ਨਿਸਾਰ, ਲਾਲਾ ਅਮਰਨਾਥ ਨਾਲ ਵੀ ਕ੍ਰਿਕਟ ਖੇਡਿਆ ਸੀ।

ਤੇਜ਼ ਗੇਂਦਬਾਜ਼ ਅਮਰ ਸਿੰਘ, ਬੱਲੇਬਾਜ਼ ਵਜ਼ੀਰ ਅਲੀ ਤੇ ਅਮੀਰ ਅਲੀ ਵੀ ਇਨ੍ਹਾਂ ਵਿਚ ਸ਼ਾਮਲ ਸਨ। ਇਹ ਸਾਰੇ ਖਿਡਾਰੀ ਕੈਪਟਨ ਅਮਰਿੰਦਰ ਦੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਦੀ ਕਪਤਾਨੀ 'ਚ (1934-35) ਭਾਰਤ ਤੇ ਪਟਿਆਲਾ ਦੀ ਟੀਮ ਦਾ ਹਿੱਸਾ ਸਨ। ਇਮਰਾਨ ਲਈ ਇਹ ਨਵੀਂ ਜਾਣਕਾਰੀ ਸੀ। ਉਨ੍ਹਾਂ ਬੜੇ ਆਨੰਦ ਨਾਲ ਕੈਪਟਨ ਦੀਆਂ ਗੱਲਾਂ ਸੁਣੀਆਂ। ਬੱਸ ਦੀ ਇਹ ਯਾਤਰਾ ਸਿਰਫ਼ ਪੰਜ ਮਿੰਟ ਤੋਂ ਵੀ ਘੱਟ ਸਮੇਂ ਤਕ ਚੱਲੀ ਪਰ ਕ੍ਰਿਕਟ ਪ੍ਰੇਮ ਕਾਰਨ ਇਮਰਾਨ ਤੇ ਕੈਪਟਨ ਵਿਚਕਾਰ ਰਿਸ਼ਤਿਆਂ ਦੀ ਬਰਫ਼ ਪਿਘਲਾਉਣ ਲਈ ਕਾਫ਼ੀ ਸੀ।

ਇਮਰਾਨ ਤੇ ਪਾਕਿ ਵਿਦੇਸ਼ ਮੰਤਰੀ ਨੇ ਪਹਿਲਾਂ ਜ਼ੀਰੋ ਪੁਆਇੰਟ 'ਤੇ ਮੁੱਖ ਮੰਤਰੀ ਤੇ ਉਨ੍ਹਾਂ ਦੇ ਵਫ਼ਦ ਦਾ ਸਵਾਗਤ ਕੀਤਾ, ਫਿਰ ਕੈਪਟਨ ਨੇ ਆਸ ਪ੍ਰਗਟਾਈ ਕਿ ਕਰਤਾਰਪੁਰ ਲਾਂਘੇ ਜ਼ਰੀਏ ਸ਼ੁਰੂ ਹੋਈ ਯਾਤਰਾ ਭਵਿੱਖ 'ਚ ਦੋਵਾਂ ਦੇਸ਼ਾਂ ਵਿਚਕਾਰ ਮਜ਼ੂਬਤ ਸਬੰਦ ਬਣਾਉਣ 'ਚ ਅਹਿਮ ਕੜੀ ਸਾਬਿਤ ਹੋਵੇਗੀ। ਦੋਵੇਂ ਧਿਰਾਂ ਭਵਿੱਖ 'ਚ ਸੱਚੀ ਖੇਡ ਭਾਵਨਾ ਨਾਲ ਖੇਡਣ ਦਾ ਯਤਨ ਕਰਨਗੇ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..