ਕੈਪਟਨ ਨੇ ਸਾਧਿਆ ਪ੍ਰਧਾਨਮੰਤਰੀ ਮੋਦੀ ਤੇ ਨਿਸ਼ਾਨਾ – ਸੈਨਾ ਦੇ ਮੁੱਦੇ ਤੇ ਰਾਜਨੀਤੀ ਕਰਨ ਦੇ ਲਾਏ ਦੋਸ਼

by

ਜਲੰਧਰ , 23 ਅਪ੍ਰੈਲ ( NRI MEDIA )

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਰਮਾਣੂ ਹਥਿਆਰਾਂ ਉੱਤੇ ਦਿੱਤੇ ਗਏ ਬਿਆਨ ਨੂੰ ਗੈਰ-ਜ਼ਿੰਮੇਵਾਰਾਨਾ ਦੱਸਿਆ ਹੈ , ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਜੰਗ ਦੇ ਨਾਲ ਡਰ ਦਾ ਮਾਹੌਲ ਕਿਉ ਪੈਦਾ ਕਰਨਾ ਚਾਹੁੰਦੇ ਹਨ , ਕੈਪਟਨ ਨੇ ਲੋਕਾਂ ਨੂੰ ਬਿਹਤਰ ਭਵਿੱਖ ਲਈ ਕਾਂਗਰਸ ਦੀ ਹਮਾਇਤ ਕਰਨ ਦੀ ਅਪੀਲ ਕੀਤੀ , ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਨੂੰ ਬਰਬਾਦੀ ਦੇ ਰਾਹ 'ਤੇ ਲਿਜਾ ਰਹੀ ਹੈ , ਹਰ ਰੋਜ਼ ਜਵਾਨ ਸ਼ਹੀਦ ਹੋ ਰਹੇ ਹਨ, ਸਰਕਾਰ ਕੁਝ ਵੀ ਨਹੀਂ ਕਰ ਰਹੀ ਹੈ , ਫੌਜ ਦੀ ਬਹਾਦਰੀ ਦਾ ਰਾਜਨੀਤੀਕਰਨ ਕੀਤਾ ਜਾ ਰਿਹਾ ਹੈ |


ਕੈਪਟਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਫੌਜ ਦੀ ਕਾਰਵਾਈ ਲਈ ਵੀ ਕ੍ਰੈਡਿਟ ਲੈਂਦੇ ਹਨ ਅਜੇ ਤੱਕ ਪੁਲਵਾਮਾ ਹਮਲੇ ਵਿਚ ਕੁਝ ਨਹੀਂ ਕੀਤਾ ਗਿਆ ਪਰ ਮੋਦੀ ਸਰਕਾਰ ਇਸ ਮਾਮਲੇ ਤੇ ਆਪਣੀ ਪਿੱਠ ਥਾਪੜ ਰਹੀ ਹੈ ,ਕੈਪਟਨ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਸੰਤੋਖ ਚੌਧਰੀ ਦੀ ਨਾਮਜ਼ਦਗੀ ਤੋਂ ਬਾਅਦ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ |

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਪੂਰੇ ਕੀਤੇ ਜਾ ਰਹੇ ਹਨ ,ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾ ਰਿਹਾ ਹੈ , ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਦੀ ਸਿਰਜਣਾ ਕੀਤੀ ਜਾ ਰਹੀ ਹੈ , ਪੰਜਾਬ ਵਿਚ ਮਿਸ਼ਨ 13 'ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਸੂਬੇ ਦੀਆਂ ਸਾਰੀਆਂ ਸੀਟਾਂ ਜਿੱਤਣ ਨਾਲ ਰਾਹੁਲ ਗਾਂਧੀ ਦੇ ਹੱਥ ਮਜ਼ਬੂਤ ​​ਹੋਣਗੇ ਅਤੇ ਕੇਂਦਰ ਵਿੱਚ ਕਾਂਗਰਸ ਸਰਕਾਰ ਬਣੇਗੀ |

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦੀ ਟਿਕਟ 'ਤੇ ਭੋਪਾਲ ਤੋਂ ਚੋਣ ਲੜ ਰਹੀ ਪ੍ਰਗਿਆ ਠਾਕੁਰ ਨੂੰ ਟਿਕਟ ਦਿੱਤੇ ਜਾਣ ਤੇ ਕਿਹਾ ਕਿ ਭਾਜਪਾ ਅਜਿਹੇ ਲੋਕਾਂ ਨੂੰ ਲਿਆ ਕੇ ਲੋਕਾਂ ਨੂੰ ਵੰਡ ਰਹੀ ਹੈ , ਪ੍ਰਗਿਆ ਠਾਕੁਰ ਦਾ ਮਾਮਲਾ ਅੱਤਵਾਦ ਨਾਲ ਜੁੜਿਆ ਹੋਇਆ ਹੈ ਅਤੇ ਉਹ ਲਗਾਤਾਰ ਭੜਕਾਊ ਭਾਸ਼ਣ ਦਿੰਦੀ ਹੈ , ਪ੍ਰਗਿਆ ਠਾਕੁਰ ਸ਼ਹੀਦਾਂ ਦੀ ਬੇਇੱਜ਼ਤੀ ਕਰ ਰਹੀ ਹੈ |

More News

NRI Post
..
NRI Post
..
NRI Post
..