ਚੰਡੀਗੜ੍ਹ , 30 ਜੁਲਾਈ ( NRI MEDIA )
ਪ੍ਰਿਯੰਕਾ ਗਾਂਧੀ ਨੂੰ ਕਾਂਗਰਸ ਦੇ ਪ੍ਰਧਾਨ ਵਜੋਂ ਨਿਯੁਕਤੀ ਦੀ ਚਰਚਾ ਤੇਜ਼ ਹੋਣੀ ਸ਼ੁਰੂ ਹੋ ਗਈ ਹੈ , ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿੱਚ ਕਿਹਾ ਕਿ ਜੇਕਰ ਪ੍ਰਿਯੰਕਾ ਗਾਂਧੀ ਕਾਂਗਰਸ ਪ੍ਰਧਾਨ ਬਣਨ ਲਈ ਹਾਂ ਕਰਦੀ ਹੈ ਤਾਂ ਉਨ੍ਹਾਂ ਨੂੰ ਸਾਡਾ ਪੂਰਾ ਸਮਰਥਨ ਮਿਲੇਗਾ , ਕੈਪਟਨ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਇਸ 'ਤੇ ਵਿਚਾਰ ਕਰਨਾ ਚਾਹੀਦਾ ਹੈ।
ਅਮਰਿੰਦਰ ਅਨੁਸਾਰ ਪ੍ਰਿਅੰਕਾ ਗਾਂਧੀ ਇਸ ਅਹੁਦੇ ਲਈ ਬਿਹਤਰ ਹਨ ਅਤੇ ਉਹ ਪਾਰਟੀ ਦੀ ਪਸੰਦ ਹਨ , ਉਨ੍ਹਾਂ ਕਿਹਾ ਕਿ ਸਭ ਕੁਝ ਕਾਂਗਰਸ ਵਰਕਿੰਗ ਕਮੇਟੀ 'ਤੇ ਨਿਰਭਰ ਕਰਦਾ ਹੈ , ਕਮੇਟੀ ਇਸ ਬਾਰੇ ਫੈਸਲਾ ਲਵੇਗੀ , ਉਨ੍ਹਾਂ ਨੇ ਕਿਹਾ - ਭਾਰਤ ਨੌਜਵਾਨਾਂ ਦਾ ਦੇਸ਼ ਹੈ , ਸਿਰਫ ਇਕ ਨੌਜਵਾਨ ਨੇਤਾ ਨੂੰ ਪਾਰਟੀ ਦੀ ਜ਼ਿੰਮੇਦਾਰੀ ਲੈਣੀ ਚਾਹੀਦੀ ਹੈ |
ਇਸ ਤੋਂ ਪਹਿਲਾਂ ਐਤਵਾਰ ਨੂੰ ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਕਿਹਾ ਸੀ ਕਿ ਕੀ ਪਾਰਟੀ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਪਾਰਟੀ ਦੇ ਪ੍ਰਦਾਹਨ ਵਜੋਂ ਅਹੁਦੇ ਦੀ ਚੋਣ ਵਿਚ ਸ਼ਾਮਲ ਕੀਤਾ ਜਾਵੇਗਾ? ਗਾਂਧੀ ਪਰਿਵਾਰ ਇਸਦਾ ਫੈਸਲਾ ਕਰੇਗਾ , ਰਾਹੁਲ ਗਾਂਧੀ ਨੇ 25 ਮਈ ਨੂੰ ਲੋਕ ਸਭਾ ਚੋਣ ਹਾਰਨ ਤੋਂ ਬਾਅਦ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।