ਕੈਪਟਨ ਨੇ ਦੁਸਹਿਰਾ ਤੇ ਦੁਰਗਾ ਪੂਜਾ ਦੇ ਪਵਿੱਤਰ ਤਿਉਹਾਰਾਂ ਦੀ ਲੋਕਾਂ ਨੂੰ ਵਧਾਈ

by mediateam

ਚੰਡੀਗੜ (ਇੰਦਰਜੀਤ ਸਿੰਘ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁਸਹਿਰਾ ਤੇ ਦੁਰਗਾ ਪੂਜਾ ਦੇ ਪਵਿੱਤਰ ਤਿਉਹਾਰਾਂ ਦੀ ਲੋਕਾਂ ਨੂੰ ਵਧਾਈ ਦਿੰਦਿਆਂ ਸਹਿਣਸ਼ੀਲਤਾ ਤੇ ਸਦਭਾਵਨਾ ਦੀਆਂ ਸਦੀਆਂ ਪੁਰਾਣੀਆਂ ਰਵਾਇਤਾਂ ਨੂੰ ਕਾਇਮ ਰੱਖਣ ਪ੍ਰਤੀ ਮੁੜ ਸਮਰਪਿਤ ਹੋਣ ਦਾ ਅਹਿਦ ਲੈਣ ਦਾ ਸੱਦਾ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਤਿਉਹਾਰਾਂ ਦੀਆਂ ਮਹਾਨ ਕਦਰਾਂ-ਕੀਮਤਾਂ ਚੰਗਿਆਈ ਦੇ ਰਸਤੇ ’ਤੇ ਚੱਲਣ ਵਾਸਤੇ ਮਨੁੱਖਤਾ ਨੂੰ ਸੇਧ ਦਿੰਦੀਆਂ ਹਨ ਜੋ ਸਾਨੂੰ ਪਵਿੱਤਰ ਜੀਵਨ ਦੇ ਆਦਰਸ਼ਾਂ ਨੂੰ ਉਤਸ਼ਾਹਤ ਕਰਨ ਲਈ ਹਮੇਸ਼ਾ ਪ੍ਰੇਰਿਤ ਕਰਦੀਆਂ ਰਹਿਣਗੀਆਂ।

ਉਨ੍ਹਾਂ ਲੋਕਾਂ ਨੂੰ ਦੁਸਹਿਰਾ ਤੇ ਦੁਰਗਾ ਪੂਜਾ ਦੇ ਤਿਉਹਾਰਾਂ ਰਾਹੀਂ ਬਦੀ ਉੱਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਆਦਰਸ਼ਾਂ ਤੇ ਰਵਾਇਤਾਂ ’ਤੇ ਪਹਿਰਾ ਦੇਣ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਅਜੋਕੇ ਦੌਰ 'ਚ ਅਸਹਿਣਸ਼ੀਲਤਾ ਅਤੇ ਨਿਰਾਸ਼ਾ ਵਧਣ ਦੇ ਸੰਦਰਭ 'ਚ ਇਹ ਆਦਰਸ਼ ਹੋਰ ਵੀ ਜ਼ਿਆਦਾ ਸਾਰਥਕ ਹਨ। ਉਨ੍ਹਾਂ ਸਾਰਿਆਂ ਨੂੰ ਇਹ ਤਿਉਹਾਰ ਸਦਭਾਵਨਾ ਅਤੇ ਆਪਸੀ ਮੇਲ-ਮਿਲਾਪ ਦੀ ਭਾਵਨਾ ਨਾਲ ਮਨਾਉਣ ਦੀ ਅਪੀਲ ਕੀਤੀ।

More News

NRI Post
..
NRI Post
..
NRI Post
..