ਚੰਡੀਗੜ੍ਹ , 21 ਫਰਵਰੀ ( NRI MEDIA )
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿੱਚ ਹੁਣ ਪੰਜਾਬ ਪੁਲਿਸ ਨੇ ਜਾਂਚ ਤੇਜ਼ ਕੀਤੀ ਹੈ ਇਸ ਤੋਂ ਬਾਅਦ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ , ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ ਮਾਮਲੇ ਵਿੱਚ ਅਕਾਲੀਆਂ ਨੂੰ ਵੱਡੀ ਚੇਤਾਵਨੀ ਦਿੱਤੀ ਹੈ , ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਵੱਡੇ ਨੇਤਾਵਾਂ ਤੱਕ ਵੀ ਪਹੁੰਚੇਗੀ ਹਾਲਾਂਕਿ ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਸੇ ਦਾ ਨਾਮ ਨਹੀਂ ਲਿਆ ,ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਸਾਫ -ਸਾਫ ਦਰਜ ਹੈ ਕਿ ਕਿੰਨ੍ਹਾ ਲੋਕਾਂ ਨੇ ਇਸ ਬੇਅਦਬੀ ਨੂੰ ਅੰਜਾਮ ਦਿੱਤਾ ਸੀ |

ਕੈਪਟਨ ਵਿਧਾਨ ਸਭਾ ਵਿੱਚ ਚੱਲ ਰਹੇ ਰਾਜਪਾਲ ਦੇ ਭਾਸ਼ਣ ਤੇ ਵਿਚਾਰ ਦਾ ਜਵਾਬ ਦੇ ਰਹੇ ਸਨ , ਊਨਾ ਨੇ ਕਿਹਾ ਕਿ ਇਹ ਲਾਅ ਅਤੇ ਆਡਰ ਦਾ ਮਸਲਾ ਸੀ ਪਰ ਸਾਬਕਾ ਸਰਕਾਰ ਨੇ ਪੁਲਸ ਨੂੰ ਕੰਮ ਕਰਨ ਨਹੀਂ ਦਿੱਤਾ ,ਉਸ ਸਮੇਂ ਦੇ ਡਿਪਟੀ ਸੀਐਮ ਡੰਡਾ ਰਾਜ ਚਲਾਉਂਦੇ ਰਹੇ ਸਨ |
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਦਨ ਵਿੱਚ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਦੀ ਗੈਰਹਾਜ਼ਰੀ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਕ ਨਹੀਂ ਸਗੋਂ ਕਈ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਈ, ਇਸਨੂੰ ਵੀ ਹੱਲ ਕੀਤਾ ਜਾ ਸਕਦਾ ਸੀ ਜੇਕਰ ਪੁਲਿਸ ਨੂੰ ਕੰਮ ਕਰਨ ਦਿੱਤਾ ਜਾਂਦਾ , ਇਨ੍ਹਾਂ ਵਲੋਂ ਕਮਿਸ਼ਨ ਨੂੰ ਵੀ ਗਠਿਤ ਕੀਤਾ ਗਿਆ ਪਰ ਉਸ ਦੀ ਰਿਪੋਰਟ ਅੱਜ ਤਕ ਨਹੀਂ ਆਈ |



