ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ’ਤੇ ਵਿਰਸਾ ਸਿੰਘ ਵਲਟੋਹਾ ਖ਼ਿਲਾਫ਼ ਮਾਮਲਾ ਦਰਜ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਚਲਦੇ ਵਿਧਾਨ ਸਭਾ ਖੇਮਕਰਨ ਅਕਾਲੀ ਸਾਲ ਬਾਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦੇ ਖ਼ਿਲਾਫ਼ ਥਾਣਾ ਵਲਟੋਰਾ ਵਿੱਖੇ ਮਾਮਲਾ ਦਰਜ਼ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਐਸ ਐਸ ਪੀ ਗੁਲਨਿਤ ਸਿੰਘ ਨੇ ਦੱਸਿਆ ਕਿ ਬੀਤੀ 13 ਫਰਵਰੀ ਨੂੰ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਵਲੋਂ ਵੱਡੀ ਗਿਣਤੀ ਵਿੱਚ ਇਕੱਠੇ ਕਰਦੇ ਗਏ । ਰੋਡ ਸ਼ੋਅ ਕਢਿਆ ਗਿਆ ਸੀ।

ਇਸ ਰੋਡ ਸ਼ੋਅ ਵਿੱਚ ਕਰੀਬ 400 ਟ੍ਰੈਕਟਰ ਅਤੇ 1000 ਤੋਂ ਵੱਧ ਮੋਟਰ ਸਾਈਕਲ ਸ਼ਾਮਿਲ ਸਨ। ਰੋਡ ਸ਼ੋਅ ਦੌਰਾਨ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਦੀ ਉਲੰਘਣਾ ਪਾਏ ਜਾਣ ਤਹਿਤ ਅਤੇ ਪਵਨ ਕੁਮਾਰ ਪੁੱਤਰ ਪਿਆਰਾ ਲਾਲ ਨਿਵਾਸੀ ਖੇਮਕਰਨ ਦੇ ਬਿਆਨਾਂ ਦੇ ਚਲਦੇ ਧਾਰਾ 188 ਤਹਿਤ ਮਾਮਲਾ ਦਰਜ਼ ਕਰਕੀਤਾਗਿਆ ਹੈ।