ਮੁੱਖ ਮੰਤਰੀ ਦਾ ਵੱਡਾ ਐਲਾਨ, ਪ੍ਰਾਈਵੇਟ ਸਕੂਲਾਂ ਦੀਆਂ ਫ਼ੀਸਾਂ ਵਧਾਉਣ ‘ਤੇ ਪਾਬੰਦੀ

by jaskamal

ਨਿਊਜ਼ ਡੈਸਕ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਵਧਾਉਣ 'ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਇੰਨੀ ਮਹਿੰਗੀ ਹੋ ਗਈ ਹੈ ਕਿ ਇਹ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ। ਮਜਬੂਰੀ ਵੱਸ ਉਨ੍ਹਾਂ ਨੂੰ ਬੱਚਿਆਂ ਨੂੰ ਸਕੂਲੋਂ ਹਟਾਉਣਾ ਪੈ ਰਿਹਾ ਹੈ। ਪੰਜਾਬ ਸਰਕਾਰ ਨੇ ਸਿੱਖਿਆ ਨਾਲ ਸਬੰਧਤ ਦੋ ਵੱਡੇ ਫੈਸਲੇ ਲਏ ਹਨ। ਪੰਜਾਬ ਦੇ ਪ੍ਰਾਈਵੇਟ ਸਕੂਲਾਂ ਨੂੰ ਤੁਰੰਤ ਪ੍ਰਭਾਵ ਨਾਲ ਹੁਕਮ ਦਿੱਤੇ ਗਏ ਹਨ ਕਿ ਉਹ ਇਸ ਸਮੈਸਟਰ 'ਚ ਇਕ ਰੁਪਏ ਵੀ ਫੀਸ ਨਹੀਂ ਵਧਾਉਣਗੇ। ਫੀਸਾਂ 'ਚ ਵਾਧੇ ਬਾਰੇ ਆਉਣ ਵਾਲੇ ਦਿਨਾਂ 'ਚ ਵਿਸਥਾਰਪੂਰਵਕ ਜਾਣਕਾਰੀ ਦੇਣਗੇ। ਮਾਪਿਆਂ, ਸਕੂਲ ਮੁਖੀਆਂ ਤੇ ਉਨ੍ਹਾਂ ਦੇ ਮਾਲਕਾਂ ਨਾਲ ਬੈਠ ਕੇ ਨੀਤੀ ਬਣਾਈ ਜਾਵੇਗੀ।

ਇਸ ਤੋਂ ਇਲਾਵਾ ਸਕੂਲੀ ਵਰਦੀਆਂ ਤੇ ਕਿਤਾਬਾਂ ਦੀ ਖਰੀਦਦਾਰੀ ਲਈ ਕਿਸੇ ਵਿਸ਼ੇਸ਼ ਦੁਕਾਨ ਦਾ ਪਤਾ ਵੀ ਕੋਈ ਨਹੀਂ ਦੱਸੇਗਾ। ਕਿਤਾਬਾਂ ਤੇ ਡ੍ਰੈੱਸ ਉਸ ਇਲਾਕੇ ਦੀਆਂ ਸਾਰੀਆਂ ਦੁਕਾਨਾਂ 'ਤੇ ਉਪਲਬਧ ਹੋਣਗੀਆਂ। ਕਿਤਾਬਾਂ ਅਤੇ ਵਰਦੀਆਂ ਆਪਣੀ ਮਰਜ਼ੀ ਨਾਲ ਖਰੀਦਣਾ ਮਾਪਿਆਂ ਦੀ ਮਰਜ਼ੀ ਹੈ। ਸਕੂਲਾਂ ਨੂੰ ਇਹ ਚੀਜ਼ਾਂ ਸਾਰੀਆਂ ਦੁਕਾਨਾਂ 'ਤੇ ਉਪਲਬਧ ਕਰਵਾਉਣੀਆਂ ਪੈਣਗੀਆਂ।