‘Chowkidar Narendra Modi’: ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ ਤੇ ਬਦਲਿਆ ਆਪਣਾ ਨਾਮ

by mediateam
ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਹਰ ਮੰਚ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 'ਚੌਕੀਦਾਰ ਚੋਰ ਹੈ' ਕਹਿ ਰਹੇ ਹਨ, ਤਾਂ ਇਸ ਦਾ ਜਵਾਬ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਮੁਹਿੰਮ ਰਾਹੀ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਟਵਿੱਟਰ ਹੈਂਡਲ ਦੇ ਆਪਣੇ ਨਾਮ ਦੇ ਅੱਗੇ ਚੌਂਕੀਦਾਰ ਨਰਿੰਦਰ ਮੋਦੀ ਲਿਖਿਆ ਹੈ। ਇਸ ਦੇ ਨਾਲ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ, ਕੇਂਦਰੀ ਮੰਤਰੀ ਜੇਪੀ ਨੱਢਾ, ਉਮਾ ਭਾਰਤੀ, ਪਿਊਸ਼ ਗੋਇਲ. ਸਮ੍ਰਿਤੀ ਇਰਾਨੀ ਅਤੇ ਕਈ ਹੋਰ ਭਾਜਪਾ ਆਗੂਆਂ ਨੇ ਵੀ ਆਪਣੇ ਨਾਮ ਅੱਗੇ ਚੌਂਕੀਦਾਰ ਸ਼ਬਦ ਜੋੜ ਲਿਆ ਹੈ। ਇਸੇ ਸੰਦਰਭ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਵੀਡੀਓ ਵੀ ਸ਼ੇਅਰ ਵੀ ਕੀਤੀ ਸੀ।

More News

NRI Post
..
NRI Post
..
NRI Post
..