ਚੰਡੀਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ ਨੇ ਨਾਮਜ਼ਦਗੀ ਦਾਖਲ ਕੀਤੀ

by mediateam

ਚੰਡੀਗੜ : ਸਾਬਕਾ ਕੇਂਦਰੀ ਮੰਤਰੀ ਤੇ ਚੰਡੀਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ ਨੇ ਸੈਕਟਰ- 17 ਦੇ ਡੀਸੀ ਦਫ਼ਤਰ ਪਹੁੰਚ ਕੇ ਨਾਮਜ਼ਦਗੀ ਦਾਖਲ ਕੀਤੀ। ਨਾਮਜ਼ਦਗੀ ਦੌਰਾਨ ਪਵਨ ਬਾਂਸਲ ਨਾਲ ਪ੍ਰਦੇਸ਼ ਪ੍ਰਧਾਨ ਪ੍ਰਦੀਪ ਛਾਬੜਾ, ਮਧੂ ਬਾਂਸਲ ਤੇ ਹੋਰ ਵਰਕਰ ਵੀ ਮੌਜੂਦ ਰਹੇ। ਬਾਂਸਲ ਨੇ ਆਪਣੀ ਨਾਮਜ਼ਦਗੀ ਡੀਸੀ ਕਮ ਰਿਟਰਨਿੰਗ ਮਨਦੀਪ ਸਿੰਘ ਬਰਾੜ ਨੂੰ ਆਪਣੀ ਨਾਮਜ਼ਦਗੀ ਸੌਂਪੀ। ਇਸ ਤੋਂ ਪਹਿਲਾਂ ਪਵਨ ਬਾਂਸਲ ਨੇ ਰੋਡ ਸ਼ੋਅ ਕੱਢ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ।

ਚੰਡੀਗੜ੍ਹ ਪੁਲਿਸ ਦੀ ਚਿਤਾਵਨੀ ਤੋਂ ਬਾਅਦ ਪਵਨ ਬਾਂਸਲ ਦੀ ਰੈਲੀ 'ਚ ਪਾਰਟੀ ਪ੍ਰਧਾਨ ਪ੍ਰਦੀਪ ਛਾਬੜਾ ਨੇ ਪਹਿਲਾਂ ਹੀ ਸਮਰਥਕਾਂ ਨੂੰ ਹੈਲਮੇਟ ਪਹਿਣਾ ਕੇ ਰੈਲੀ 'ਚ ਸ਼ਾਮਲ ਹੋਣ ਦਾ ਅਪੀਲ ਕੀਤੀ ਸੀ। ਇਸ ਰੈਲੀ ਦੌਰਾਨ ਪੁਲਿਸ ਨੇ ਦੋ ਗੱਡੀਆਂ ਚਾਲਾਨ ਵੀ ਕੱਟੇ ਹਨ। ਦੱਸ ਦੇਈਏ ਕਿ ਇਕ ਦਿਨ ਪਹਿਲਾਂ ਕਿਰਨ ਖੇਰ ਦੀ ਰੈਲੀ 'ਚ ਪੁਲਿਸ ਨੇ 64 ਚਾਲਾਨ ਕੱਟੇ ਸੀ। ਦੱਸ ਦੇਈਏ ਕਿ ਪਵਨ ਬਾਂਸਲ ਸਭ ਤੋਂ ਪਹਿਲਾਂ ਸਵੇਰੇ ਰਵਿੰਦਰ ਕੌਰ ਗੁਜਰਾਲ ਨਾਲ ਸੈਕਟਰ 34 ਸਥਿਤ ਗੁਰਦੁਆਰਾ 'ਚ ਪਹੁੰਚੇ ਸਨ।

More News

NRI Post
..
NRI Post
..
NRI Post
..