ਚੰਡੀਗੜ੍ਹ , 29 ਮਾਰਚ ( NRI MEDIA )
ਲੋਕਸਭਾ ਚੋਣਾਂ ਤੋਂ ਪਹਿਲਾ ਕਾਂਗਰਸ ਅਕਾਲੀ ਦਲ ਅਤੇ ਬੀਜੇਪੀ ਨੂੰ ਪੰਜਾਬ ਵਿੱਚ ਘੇਰਨ ਲਈ ਜ਼ੋਰ ਸ਼ੋਰਾਂ ਨਾਲ ਤਿਆਰੀ ਕਰ ਰਹੀ ਹੈ , ਕਾਂਗਰਸ ਬਠਿੰਡਾ, ਫਿਰੋਜਪੁਰ ਅਤੇ ਹੁਸ਼ਿਆਰਪੁਰ ਸੀਟ ਨੂੰ ਕਾਫੀ ਸਚੇਤ ਨਜ਼ਰ ਆ ਰਹੀ ਹੈ ਦਿੱਲੀ ਵਿੱਚ ਕਾਂਗਰਸ ਦੀ ਸਕਰੀਨਿੰਗ ਕਮੇਟੀ ਮੀਟਿੰਗ ਹੋਈ , ਜਿਸ ਵਿਚ ਇਨਾ ਸੀਟਾਂ ਬਾਰੇ ਵਿਚਾਰ ਕੀਤਾ ਗਿਆ ਹੈ , ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਵਲੋਂ ਕਿਸੇ ਖਾਸ ਹਲਕੇ ਤੋਂ ਚੋਣ ਲੜਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਹੀ ਇਨ੍ਹਾਂ ਸੀਟਾਂ ਉੱਤੇ ਕਾਂਗਰਸ ਵਲੋਂ ਕੋਈ ਵੀ ਫੈਸਲਾ ਲਿਆ ਜਾਵੇਗਾ , ਕਾਂਗਰਸ ਇਸ ਵਾਰ ਉਮੀਦਵਾਰ ਚੁਨਣ ਵਿੱਚ ਪੌਣ ਪਰਖ ਕਰ ਰਹੀ ਹੈ |
ਕਾਂਗਰਸ ਨੇ ਪੈਨਲ ਤਿਆਰ ਕੀਤਾ ਹੈ ਪਾਰਟੀ ਖੰਡੂਰ ਸਾਹਿਬ ਸੀਟ ਨੂੰ ਲੈ ਕੇ ਵੀ ਸਚੇਤ ਹੈ , ਮੁੱਖ ਕੈਪਟਨ ਅਮਰਿੰਦਰ ਸਿੰਘ ਇਸ ਸੀਟ ਤੋਂ ਜਸਬੀਰ ਡਿਪਾ ਨੂੰ ਟਿਕਟ ਦੇਣ ਦੇ ਹਕ ਵਿੱਚ ਹਨ ਜਦੋਂ ਕਿ ਪੰਥਕ ਮੰਨੀ ਜਾਣੀ ਇਹ ਸੀਟ ਉੱਤੇ ਸਾਰੇ ਸਿਆਸੀ ਪਾਰਟੀਆਂ ਨੇ ਪੰਥਕ ਚਿਹਰੇ ਹੀ ਉਤਾਰ ਦਿੱਤੇ ਹਨ , ਅਕਾਲਿ ਦਲ ਨੇ ਬੀਬੀ ਜਾਗੀਰ ਕੌਰ, ਅਕਾਲੀ ਦਲ ਟਕਸਾਲੀ ਨੇ ਜਰਨਲ ਜੈ ਜੈ ਸਿੰਘ ਅਤੇ ਪੰਜਾਬੀ ਏਕਤਾ ਪਾਰਟੀ ਨੇ ਪਰਮਜੀਤ ਕੌਰ ਖਾਲੜਾ ਨੂੰ ਮੈਦਾਨ ਵਿਚ ਉਤਾਰਿਆ ਹੈ ,ਜਿਵੇਂ ਕਿ ਇਹ ਗੱਲ ਵੀ ਵਿਚਾਰ ਕੀਤੀ ਜਾ ਰਹੀ ਹੈ ਕਿ ਕਾਂਗਰਸ ਵੀ ਇਸ ਸੀਟ ਤੋਂ ਪੰਥਕ ਚਿਹਰੇ ਨੂੰ ਉਤਾਰ ਸਕਦੀ ਹੈ |
ਸਕ੍ਰੀਨਿੰਗ ਕਮੇਟੀ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਦੋ ਅਪ੍ਰੈਲ ਨੂੰ ਹੋਣ ਵਾਲੇ ਕੇਂਦਰੀ ਇਲੈਕਟ੍ਰਾਨਿਕ ਕਮੇਟੀ (ਸੀਈਸੀ) ਦੀ ਬੈਠਕ ਵਿੱਚ 13 ਸੀਟਾਂ ਦਾ ਪੈਨਲ ਦਿੱਤਾ ਜਾਵੇਗਾ ,ਜਿਨ੍ਹਾਂ ਸੀਟਾਂ ਉੱਤੇ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰਾਂ ਦੀ ਉਡੀਕ ਕਰਨੀ ਹੈ ਉਨ੍ਹਾਂ ਨੂੰ ਨਿਸ਼ਾਨਬੱਧ ਕੀਤਾ ਜਾਵੇਗਾ , ਇਸ ਤੋਂ ਬਾਅਦ ਸੀਈਸੀ ਨੇ ਫੈਸਲਾ ਕੀਤਾ ਕਿ ਕੁਝ ਸੀਟਾਂ ਤੇ ਹਾਈਕਮਾਂਡ ਹੀ ਫੈਸਲਾ ਕਰੇਗੀ |



