ਤਕੜੇ ਹੋ ਜਾਓ ਪੰਜਾਬੀਓ, UP ਤੇ ਬਿਹਾਰ ਦੇ ਬਈਏ ਵੜਨ ਨਹੀਂ ਦੇਣੇ, ਚੰਨੀ ਨੂੰ ਮਹਿੰਗਾ ਪੈ ਸਕਦੈ ਇਹ ਬਿਆਨ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : CM ਚੰਨੀ ਦਾ ਇਕ ਵਿਵਾਦਿਤ ਬਿਆਨ ਕਾਂਗਰਸ ਨੂੰ ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਮਹਿੰਗਾ ਪੈ ਸਕਦਾ ਹੈ। ਦੱਸ ਦਈਏ ਕਿ ਕਾਂਗਰਸ ਆਗੂ ਯੂਪੀ ਵਿਚ ਚੋਣ ਮੁਹਿੰਮ ਦੀ ਅਗਵਾਈ ਕਰ ਰਹੀ ਪ੍ਰਿਅੰਕਾ ਗਾਂਧੀ ਲਗਾਤਾਰ ਪੰਜਾਬ ਦੇ ਦੌਰੇ ਉਤੇ ਹਨ। ਇਸ ਦੌਰਾਨ ਚੰਨੀ ਨੇ ਸਟੇਜ ਤੇ ਕਿਹਾ ਕਿ ਤਕੜੇ ਹੋ ਜਾਵੋ ਪੰਜਾਬੀਓ, ਯੂਪੀ, ਬਿਹਾਰ ਤੇ ਦਿੱਲੀ ਦੇ ਬਈਏ ਇਥੇ ਆ ਕੇ ਰਾਜ ਕਰਦੇ ਨੇ, ਇਥੇ ਵੜਨ ਨਹੀਂ ਦੇਣੇ।

ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਨੂੰਹ ਹੈ ਪ੍ਰਿਅੰਕਾ ਗਾਂਧੀ, ਪੰਜਾਬਣ ਹੈ, ਪੰਜਾਬੀਆਂ ਦੀ ਬਹੂ ਹੈ, ਤਕੜੇ ਹੋ ਕੇ ਇਕ ਪਾਸੇ ਹੋ ਜਾਵੋ ਪੰਜਾਬੀਓ, ਯੂਪੀ, ਬਿਹਾਰ ਤੇ ਦਿੱਲੀ ਦੇ ਬਈਏ ਇਥੇ ਵੜਨ ਨਹੀਂ ਦੇੇਣੇ। ਇਸ ਪਿੱਛੋਂ ਪ੍ਰਿਅੰਕਾ ਗਾਂਧੀ ਵੀ ਤਾੜੀਆਂ ਮਾਰਦੇ ਨਜ਼ਰ ਆ ਰਹੇ ਹਨ। ਸ਼ਾਇਦ ਉਨ੍ਹਾਂ ਨੂੰ ਚੰਨੀ ਦੇ ਇਹ ਬੋਲ ਸਮਝ ਨਾ ਆਏ ਹੋਣ। ਯੂਪੀ ਵਿਚ ਵੀ ਵਿਧਾਨ ਸਭਾ ਚੋਣਾਂ ਹਨ, ਇਸ ਲਈ ਕਾਂਗਰਸ ਦੇ ਮੁੱਖ ਮੰਤਰੀ ਉਮੀਦਵਾਰ ਦਾ ਇਹ ਬਿਆਨ ਵੱਡੀ ਮੁਸ਼ਕਲ ਖੜ੍ਹੀ ਕਰ ਸਕਦਾ ਹੈ।

More News

NRI Post
..
NRI Post
..
NRI Post
..