ਗਿੱਦੜਬਾੜਾ ਦੇ ਕਾਂਗਰਸ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵਿਵਾਦਿਤ ਵੀਡੀਓ ਵਾਇਰਲ

by mediateam

ਲੁਧਿਆਣਾ : ਹਮੇਸ਼ਾ ਹੀ ਆਪਣੇ ਬਿਆਨਾਂ ਕਾਰਨ ਵਿਵਾਦਾਂ 'ਚ ਰਹਿਣ ਵਾਲੇ ਹਲਕਾ ਗਿੱਦੜਬਾੜਾ ਦੇ ਕਾਂਗਰਸ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵਿਵਾਦਿਤ ਵੀਡੀਓ ਵਾਇਰਲ ਹੋਇਆ ਹੈ। ਜਿਸ 'ਚ ਉਹ ਆਟਾ ਦਾਲ ਲਈ ਤਾਂ ਖ਼ਜ਼ਾਨਾ ਖਾਲੀ ਦੱਸ ਰਹੇ ਹਨ, ਪਰ ਦੂਜੇ ਪਾਸੇ ਉਹ ਸ਼ਮਸ਼ਾਨਘਾਟ 'ਤੇ ਖੁੱਲ੍ਹਾ ਪੈਸਾ ਖਰਚ ਕਰਨ ਦੀਆਂ ਗੱਲਾਂ ਕਰ ਰਹੇ ਹਨ। ਇਹ ਵੀਡੀਓ ਬੀਤੇ ਬੁੱਧਵਾਰ ਦੀ ਹੈ ਜਦੋਂ ਉਹ ਗਿਦੜਬਾਹਾ ਹਲਕੇ 'ਚ ਲੋਕ ਸਭਾ ਹਲਕਾ ਫਰੀਦਕੋਟ 'ਚ ਕਾਂਗਰਸ ਉਮੀਦਵਾਰ ਮੁਹੰਮਦ ਸਦੀਕ ਨਾਲ ਚੋਣ ਪ੍ਰਚਾਰ ਕਰ ਰਹੇ ਸਨ। ਉਹ ਵੀਡੀਓ 'ਚ ਕਹਿ ਰਹੇ ਹਨ ਕਿ ਆਟਾ-ਦਾਲ ਨਾਲ ਚੀਨੀ, ਚਾਹ ਦੇਣ ਤੇ ਸ਼ਗਨ ਸਕੀਮ ਦੀ ਰਾਸ਼ੀ ਵਧਾਉਣ ਲਈ ਤਾਂ ਅਜੇ ਸਮਾਂ ਲੱਗੇਗਾ ਕਿਉਂਕਿ ਖਜ਼ਾਨਾ ਤਾਂ ਖਾਲੀ ਹੈ ਜਦੋਂ ਖਜ਼ਾਨੇ 'ਚ ਪੈਸੇ ਆਉਣਗੇ ਤਾਂ ਉਹ ਵੀ ਕਰ ਦਿੱਤਾ ਜਾਵੇਗਾ ਪਰ ਇਸ ਨਾਲ ਹੀ ਉਹ ਕਹਿ ਰਹੇ ਹਨ ਕਿ ਪਿੰਡ 'ਚ ਸ਼ਮਸ਼ਾਨਘਾਟ 'ਤੇ ਦੱਸ ਲੱਖ ਰੁਪਏ ਖਰਚ ਕਰ ਦਿੱਤੇ ਜਾਣਗੇ|

ਜਿਸ ਤੋਂ ਬਾਅਦ ਉਹ ਕਹਿ ਰਹੇ ਹਨ ਕਿ ਸ਼ਮਸ਼ਾਨਘਾਟ ਨੂੰ ਇਸ ਕਦਰ ਸੋਹਣਾ ਬਣਾਇਆ ਜਾਵੇਗਾ ਕਿ 80 ਸਾਲ ਦਾ ਬੁਜ਼ਰਗ ਮਰਨਾ ਚਾਵੇਗਾਂ। ਇਹ ਗੱਲ ਉਸ ਨੇ ਇਕ ਨਹੀਂ ਦੋ ਤੋਂ ਤਿੰਨ ਪਿੰਡਾਂ 'ਚ ਕਹੀ ਹੈ। ਵੋਟ ਨਾ ਪਾਉਣ ਤੇ ਕੁੱਤੇ ਛੱਡਣ ਦੀ ਕਹੀ ਸੀ ਗੱਲ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹੀ ਰਾਜਾ ਵੜਿੰਗ ਦੀਆਂ ਕਈ ਵੀਡੀਓਜ਼ ਵਾਰਇਲ ਹੋ ਚੁੱਕੀਆਂ ਹਨ। ਉਨ੍ਹਾਂ ਰਾਜਸਥਾਨ 'ਚ ਕਾਂਗਰਸ ਦੇ ਉਮੀਦਵਾਰ ਗੋਠਵਾਲ ਦੇ ਹੱਕ 'ਚ ਪ੍ਰਚਾਰ ਦੌਰਾਨ ਖ਼ਾਂਸੀ ਦੀ ਦਵਾਈ ਦੇਣ ਨੂੰ ਕਿਹਾ ਸੀ। ਇਸ ਨਾਲ ਵੀ ਵੋਟ ਨਾ ਪਾਉਣ 'ਤੇ ਕੁੱਤੇ ਛੱਡਣ ਦੀ ਗੱਲ ਕਹੀ ਸੀ ਪਰ ਉਹ ਉਮੀਦਵਾਰ ਚੋਣ ਹਾਰ ਗਿਆ ਸੀ।

ਚੋਣ ਲੜਨ ਦੇ ਹੋਰ ਤਰੀਕੇ ਵੀ ਹੁੰਦੇ ਹਨ ਉਸ ਤੋਂ ਬਾਅਦ ਗੁਰਸਰ 'ਚ ਕਾਂਗਰਸ ਉਮੀਦਵਾਰ ਦੇ ਹੱਕ 'ਚ ਆ ਕੇ ਉਸ ਨੇ ਵਿਵਾਦਿਤ ਬਿਆਨ ਦਿੱਤਾ ਸੀ। ਜਦਕਿ ਉਨ੍ਹਾਂ ਸਾਹਮਣੇ ਮਨਪ੍ਰੀਤ ਬਾਦਲ ਦਾ ਸਮਰਥਕ ਚੋਣ ਲੜ ਰਿਹਾ ਸੀ। ਉਸ ਨੇ ਕਿਹਾ ਸੀ ਕਿ ਚੋਣ ਜਿੱਤਣ ਦੇ ਹੋਰ ਵੀ ਤਰੀਕੇ ਹਨ। ਉਸ ਦੇ ਇਸ ਬਿਆਨ ਨਾਲ ਉਸ ਦਾ ਸਮਰਥਕ ਸਰਪੰਚੀ ਦੀ ਚੋਣ ਵੀ ਹਾਰ ਗਿਆ ਸੀ। ਹੁਣ ਉਹ ਮੁਹੰਮਦ ਸਦੀਕ ਨਾਲ ਜਾ ਕੇ ਉਸੇ ਤਰ੍ਹਾਂ ਹੀ ਵਿਵਾਦਿਤ ਬਿਆਨ ਦੇ ਰਿਹਾ ਹੈ। ਜੋ ਕਿ ਆਉਣ ਵਾਲੇ ਸਮੇਂ 'ਚ ਸਦੀਕ ਲਈ ਖ਼ਤਰਨਾਕ ਸਾਬਿਤ ਹੋ ਸਕਦੇ ਹਨ।

More News

NRI Post
..
NRI Post
..
NRI Post
..