ਸੁਪਰਸੋਨਿਕ ਕਰੂਜ਼ ਮਿਸਾਈਲ ਬ੍ਰਹਮੋਸ ਦਾ ਕੀਤਾ ਗਿਆ ਪ੍ਰੀਖਿਣ

by mediateam

ਬਾਲਾਸੋਰ (ਵਿਕਰਮ ਸਹਿਜਪਾਲ) : ਉੜੀਸਾ ਦੇ ਚਾਂਦੀਪੁਰ ਵਿਖੇ ਸਥਿਤ ਇੰਟੀਗਰੇਟਿਡ ਟੈਸਟਿੰਗ ਰੇਜ਼ (ਆਈ.ਟੀ.ਆਰ.) 'ਚ ਮੰਗਲਵਾਰ ਨੂੰ ਸੁਪਰਸੋਨਿਕ ਕਰੂਜ਼ ਮਿਸਾਈਲ ਬ੍ਰਹਮੋਸ ਦਾ ਪ੍ਰੀਖਿਣ ਕੀਤਾ ਗਿਆ। ਰੱਖਿਆ ਖੋਜ਼ ਅਤੇ ਵਿਕਾਸ ਸੰਸਥਾ (ਡੀ ਆਰ ਡੀ ਓ) ਦੇ ਮੁਤਾਬਕ ਇਹ ਮਿਸਾਈਲ ਪੋਤ ਰੋਧੀ ਸੰਸਕਰਣ ਨੂੰ ਆਈਟੀਆਰ ਦੇ ਲਾਂਚ ਪਰਿਸਰ -3 ਤੋਂ ਸ਼ੁਰੂ ਕੀਤਾ ਗਿਆ ਸੀ। ਇਸ ਪ੍ਰੀਖਿਣ ਮੌਕੇ (ਡੀ ਆਰ ਡੀ ਓ) ਅਤੇ ਬ੍ਰਹਮੋਸ ਦੇ ਸੀਨੀਅਰ ਰੱਖਿਆ ਅਧਿਕਾਰੀ ਅਤੇ ਵਿਗਿਆਨਕ ਮੌਜ਼ੂਦ ਸਨ। 

ਰੱਖਿਆ ਸੂਤਰਾਂ ਨੇ ਦੱਸਿਆ ਕਿ ਇਹ ਦੁਨੀਆਂ ਦੀ ਸਭ ਤੋਂ ਤੇਜ਼ ਸੁਪਰਸੋਨਿਕ ਕਰੂਜ਼ ਮਿਸਾਈਲ ਹੈ, ਜਿਸ ਦੀ ਮਾਰਕ ਯੋਗਤਾ ਬੇਹਦ ਸਟੀਕ ਹੈ। ਬ੍ਰਹਮੋਸ ਨੂੰ ਜ਼ਮੀਨ, ਸੰਮੁਦਰ ਅਤੇ ਹਵਾ ਵਿੱਚ ਅਸਾਨੀ ਨਾਲ ਚਲਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮਿਸਾਈਲ ਦੀ ਮਾਰਕ ਯੋਗਤਾ 290 ਕਿਲੋਮੀਟਰ ਦੇ ਕਰੀਬ ਹੈ। ਇਹ ਭਾਰਤ ਦੇ ਲਈ ਵਧੀਆ ਰਣਨੀਤੀਕ ਹਥਿਆਰ ਹੈ ,ਕਿਉਂਕਿ ਇਹ ਚੀਨ ਅਤੇ ਪਾਕਿਸਤਾਨ ਤੋਂ ਮਿਲਣ ਵਾਲੀ ਚੁਣੌਤੀਆਂ ਲਈ ਸੰਭਾਵਤ ਪ੍ਰਤੀਰੋਧਕ ਦੇ ਤੌਰ 'ਤੇ ਕੰਮ ਕਰੇਗੀ।

More News

NRI Post
..
NRI Post
..
NRI Post
..