ਹਰ ਗਲੀ ‘ਚ ਮੂੰਹ ਅੱਡੀ ਖੜ੍ਹੀ ਮੌਤ, ਹੁਣ ਫ਼ਤਹਿਵੀਰ ਦੀ ਮੌਤ ਮਗਰੋਂ ਜਾਗੇਗੀ ਸਰਕਾਰ ?

by

ਮੀਡੀਆ ਡੈਸਕ: ਅੱਜ ਪੂਰਾ ਪੰਜਾਬ ਸੰਗਰੂਰ ਵਿੱਚ ਦੋ ਸਾਲਾਂ ਦੇ ਮਾਸੂਮ ਫ਼ਤਹਿਵੀਰ ਸਿੰਘ ਦੀ ਮੌਤ ਦੇ ਸੋਗ ਵਿੱਚ ਡੁੱਬਾ ਹੈ। ਥਾਂ-ਥਾਂ ਬੰਦ ਬੁਲਾਏ ਗਏ ਹਨ ਤੇ ਸਰਕਾਰ ਵਿਰੁੱਧ ਧਰਨੇ ਜਾਰੀ ਹਨ।


ਫ਼ਤਹਿਵੀਰ ਸਿੰਘ ਦੀ ਮੌਤ ਬੋਰਵੈੱਲ ਵਿੱਚ ਡਿੱਗਣ ਕਰਕੇ ਹੋਈ ਜਿਸ ਨੂੰ ਸਮਾਂ ਰਹਿੰਦੇ ਬਾਹਰ ਨਹੀਂ ਕੱਢਿਆ ਜਾ ਸਕਿਆ। ਇਸ ਲਈ ਸਰਕਾਰ ਵੱਲੋਂ ਸੂਬੇ ਦੇ ਸਾਰੇ ਖੁੱਲ੍ਹੇ ਪਏ ਬੋਰਵੈੱਲਜ਼ ਨੂੰ ਤੁਰੰਤ ਬੰਦ ਕਰਵਾਉਣ ਦਾ ਹੁਕਮ ਦਿੱਤਾ ਗਿਆ।


ਇਹ ਤਸਵੀਰਾਂ ਫਰੀਦਕੋਟ ਦੀਆਂ ਹਨ ਜਿੱਥੇ ਪ੍ਰਸਾਸ਼ਨ ਤੇ ਬਿਜਲੀ ਮਹਿਕਮਾ ਬੇਫਿਕਰ ਹੋ ਕੇ ਸੁੱਤਾ ਪਿਆ ਹੈ। ਬਿਜਲੀ ਦੇ ਮੀਟਰ ਖੁੱਲ੍ਹੇ ਪਏ ਹਨ ਤੇ ਕਿਤੇ-ਕਿਤੇ ਤਾਰਾਂ ਵੀ ਨੰਗੀਆਂ ਪਈਆਂ ਹਨ। ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਗਲੀਆਂ ਵਿੱਚ ਜ਼ਮੀਨ ਛੂੰਹਦੇ ਤੇ ਖੁਲ੍ਹੇ ਬਿਜਲੀ ਦੇ ਮੀਟਰ ਲੱਗੇ ਹਨ। ਬਿਜਲੀ ਦੀਆਂ ਤਾਰਾਂ ਦੇ ਜੋੜ ਵੀ ਹਰ ਵੇਲੇ ਮੌਤ ਨੂੰ ਸੱਦਾ ਦੇ ਰਹੇ ਹਨ। ਸਰਕਾਰ ਨੂੰ ਇਕੱਲੇ ਬੋਰਵੈੱਲ ਹੀ ਨਹੀਂ, ਹਰ ਪਾਸੇ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਜੋ ਮਾਸੂਮ ਫ਼ਤਹਿਵੀਰ ਨਾਲ ਹੋਈ, ਉਹ ਹੋਰ ਕਿਸੇ ਨਾਲ ਨਾ ਹੋ ਸਕੇ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..