ਸਾਬਕਾ CM ਚੰਨੀ ਨੇ ਟਵੀਟ ਕਰ ਰਾਜਾ ਵੜਿੰਗ ਨੂੰ ਪੰਜਾਬ ਪ੍ਰਧਾਨ ਬਣਨ ’ਤੇ ਦਿੱਤੀ ਵਧਾਈ

by jaskamal

ਨਿਊਜ਼ ਡੈਸਕ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੋਰ ਆਗੂਆਂ ਨੂੰ ਪਾਰਟੀ ’ਚ ਅਹੁਦਾ ਹਾਸਲ ਕਰਨ ’ਤੇ ਵਧਾਈ ਦਿੱਤੀ ਹੈ। ਚੰਨੀ ਨੇ ਸੋਸ਼ਲ ਮੀਡੀਆ ’ਚ ਟਵੀਟ ਕਰ ਕੇ ਕਿਹਾ ਹੈ ਕਿ ਪੀ. ਪੀ. ਸੀ. ਸੀ. ਅਤੇ CLP ਦੀ ਨਵੀਂ ਟੀਮ ਨੂੰ ਵਧਾਈ। ਮੈਂ ਤਹਿ ਦਿਲੋਂ ਸਮਰਥਨ ਅਤੇ ਸਹਿਯੋਗ ਦਿੰਦਾ ਹਾਂ। ਇਸ ਸ਼ਲਾਘਾਯੋਗ ਫ਼ੈਸਲੇ ਲਈ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ।