ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਬੋਲੇ, ਇੰਝ ਤਾਂ ਪੰਜਾਬੀਆਂ ਨੂੰ ਹੋਰ ਸੂਬਿਆਂ ‘ਚੋਂ ਬਾਹਰ ਕੱਢ ਦਿੱਤਾ ਜਾਵੇਗਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਦੇ 'ਭਈਆ' ਸ਼ਬਦ ਨੂੰ ਲੈਕੇ ਕੀਤੀ ਟਿੱਪਣੀ 'ਤੇ ਇਤਰਾਜ਼ ਜਤਾਇਆ ਹੈ। ਪ੍ਰਕਾਸ਼ ਸਿੰਘ ਨੇ ਕਿਹਾ ਕਿ ਇਹ ਗਲਤ ਗੱਲ ਹੈ। ਇੰਝ ਤਾਂ ਦੇਸ਼ ਦੇ ਹੋਰ ਸੂਬਿਆਂ 'ਚ ਬੈਠੇ ਪੰਜਾਬੀਆਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ। ਪੰਜਾਬੀ ਬਹੁਤ ਵੱਡੀ ਗਿਣਤੀ 'ਚ ਦੇਸ਼ ਦੇ ਹੋਰ ਸੂਬਿਆਂ 'ਚ ਰਹਿ ਕੇ ਆਪਣਾ ਕਾਰੋਬਾਰ ਕਰ ਰਹੇ ਹਨ। ਸਾਰੇ ਇਨਸਾਨ ਇਕ ਸਮਾਨ ਹਨ ਤੇ ਕਿਸੇ 'ਚ ਵੀ ਕੋਈ ਫਰਕ ਨਹੀਂ ਹੈ।

ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਮੇਰੇ ਪਿਤਾ ਜੀ ਪੰਜਾਬ ਦੀ ਸਿਆਸਤ ਦੇ ਉੱਘੇ ਆਗੂ ਸਨ। ਉਨ੍ਹਾਂ ਨੇ ਆਪਣਾ ਜੀਵਨ ਪੰਜਾਬੀ-ਪੰਜਾਬੀਅਤ, ਹਿੰਦੂ-ਸਿੱਖ ਏਕਤਾ ਲਈ ਸਮਰਪਿਤ ਕਰ ਦਿੱਤਾ। ਇਸ ਦੇ ਬਾਵਜੂਦ, ਮੇਰੇ ਉਪਨਾਮ ਕਾਰਨ, ਮੈਨੂੰ ਪਿੱਠ ਪਿੱਛੇ ਕਿਹਾ ਜਾਂਦਾ ਹੈ, 'ਏਹ ਭਈਆ ਕਿਥੋ ਆ ਗਿਆ'। ਉਨ੍ਹਾਂ ਨੇ ਕਿਹਾ ਕਿ ਸਾਨੂੰ ਅਜਿਹੇ ਵਿਚਾਰਾਂ ਨੂੰ ਪੰਜਾਬ ਦੀਆਂ ਧਰਮ ਨਿਰਪੱਖ ਕਦਰਾਂ-ਕੀਮਤਾਂ 'ਚ ਕੋਈ ਥਾਂ ਨਹੀਂ ਦੇਣੀ ਚਾਹੀਦੀ ਹੈ।

More News

NRI Post
..
NRI Post
..
NRI Post
..