ਗਾਧੀ ਨੇ ਕੋਂਸਲ ਪ੍ਰਧਾਨ ਵਜੋ ਸੰਭਾਲਿਆ ਅਹੁਦਾ

by vikramsehajpal

ਬਰੇਟਾ (ਕਰਨ) : ਸਥਾਨਕ ਨਗਰ ਕੋਸਲ ਅੰਦਰ ਗਾਧੀ ਰਾਮ ਨੇ ਬਤੋਰ ਕੋਸਲ ਪ੍ਰਧਾਨ ਵਜੋ ਅਹੁਦਾ ਸੰਭਾਲ ਲਿਆ ਹੈ। ਇਸ ਮੋਕੇ ਤੇ ਰਸਮੀ ਤੋਰ ਤੇ ਕੁਲਵੰਤ ਰਾਏ ਸਿੰਗਲਾ ਅਤੇ ਕਾਰਜਸਾਧਕ ਅਫਸਰ ਪਰਵਿਦਰ ਸਿੰਘ ਭਟੀ ਨੇ ਗਾਧੀ ਰਾਮ ਨੂੰ ਜਿਮੇਵਾਰੀ ਸੋਪਦਿਆ ਅਪਿਲ ਕੀਤੀ ਕਿ ਉਹ ਸ਼ਹਿਰ ਦੇ ਵਿਕਾਸ ਤਰੱਕੀ ਅਤੇ ਖੁਸ਼ਹਾਲੀ ਲਈ ਆਪਣੀ ਕੁਰਸੀ ਦਾ ਸਹੀ ਇਸਤੇਮਾਲ ਕਰਨਗੇ। ਇਸ ਮੋਕੇ ਤੇ ਕੋਸਲ ਪ੍ਰਧਾਨ ਗਾਧੀ ਰਾਮ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਬਾਖੂਬ ਨਿਭਾਉਣ। ਉਨਾ ਕਿਹਾ ਕਿ ਕੋਸਲ ਦੀ ਸਮੁੱਚੀ ਟੀਮ ਸ਼ਹਿਰ ਦੇ ਵਿਕਾਸ ਲਈ ਕੰਮ ਕਰੇਗੀ। ਉਹਨਾ ਕਿਹਾ ਕਿ ਉਹ ਬਰੇਟਾ ਦੇ ਸਮੂਹ ਲੋਕਾ ਦੇ ਵਿਸ਼ਵਾਸ ਤੇ ਖਰੇ ਉਤਰਣਗੇ। ਇਸ ਮੋਕੇ ਤੇ ਕੋਸਲਰ ਪ੍ਰਕਾਸ ਸਿੰਘ, ਦਰਸ਼ਨ ਸਿੰਘ, ਸੁਖਵਿੰਦਰ ਕੌਰ, ਨੀਲਮ ਬਾਲਾ, ਨਵਦੀਪ ਸਿੰਗਲਾ, ਬਲਾਲ ਸਮਤੀ ਮੈਬਰ ਰਾਮ ਦਾਸ ਸਿੰਘ, ਕ੍ਰਿਸ਼ਨ ਸ਼ਰਮਾ, ਕਲਰਕ ਵਿਜੈ ਕੁਮਾਰ ਆਦਿ ਹਾਜਰ ਸਨ।

ਫੋਟੋ ਬਰੇਟਾ: ਬਤੌਰ ਕੋਸਲ ਪ੍ਰਧਾਨ ਅਹੁਦਾ ਸੰਭਾਲਦੇ ਹੋਏ ਗਾਧੀ ਰਾਮ।

More News

NRI Post
..
NRI Post
..
NRI Post
..