ਹੁਸ਼ਿਆਰਪੁਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਸ਼ਿਆਰਪੁਰ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸਿੱਖਾਂ ਦੀ ਦੁੱਖਦੀ ਰਗ 'ਤੇ ਹੱਥ ਰੱਖਦੇ ਹੋਏ 1984 'ਚ ਦਿੱਲੀ ਤੇ ਦੇਸ਼ ਦੇ ਹੋਰਨਾਂ ਭਾਗਾਂ 'ਚ ਹੋਏ ਸਿੱਖ ਕਤਲੇਆਮ ਦੇ ਮੁੱਦੇ 'ਤੇ ਕਾਂਗਰਸ ਪਾਰਟੀ ਨੂੰ ਚੰਗੇ ਰਗੜੇ ਲਗਾਏ ਤੇ ਇਸ ਮੁੱਦੇ 'ਤੇ ਆਪਣੀ ਭਾਜਪਾ ਸਰਕਾਰ ਵੱਲੋਂ ਕਤਲੇਆਮ ਦੇ ਦੋਸ਼ੀਆਂ ਨੂੰ ਜੇਲ੍ਹਾਂ ਅੰਦਰ ਡੱਕ ਕੇ ਸਿੱਖ ਕੌਮ ਨੂੰ ਇਨਸਾਫ ਦੇਣ ਦਾ ਸਿਹਰਾ ਆਪਣੇ ਸਿਰ ਬੰਨ੍ਹਿਆ। ਸ਼ੁੱਕਰਵਾਰ ਸ਼ਾਮ ਰੌਸ਼ਨ ਗਰਾਉਂਡ ਹੁਸ਼ਿਆਰਪੁਰ 'ਚ ਵੱਡੇ ਪੰਡਾਲ 'ਚ ਲੋਕਾਂ ਦੇ ਇਕੱਠ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ' ਨਾਲ ਆਪਣੇ ਭਾਸ਼ਣ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ 84 ਦੇ ਕਤਲੇਆਮ ਨਾਲ ਕਾਂਗਰਸ ਪਾਰਟੀ ਦੇ ਦਾਮਨ 'ਤੇ ਇੰਨਾ ਵੱਡਾ ਦਾਗ ਲੱਗ ਚੁੱਕਾ ਹੈ ਕਿ ਆਉਂਦੀਆਂ 50 ਪੀੜ੍ਹੀਆਂ ਵੀ ਇਸ ਦਾਗ ਨੂੰ ਧੋ ਨਹੀਂ ਸਕਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਵਲ ਪੰਜਾਬ ਜਾਂ ਸਿੱਖ ਹੀ ਨਹੀਂ ਸਗੋਂ ਸਮੁੱਚਾ ਹਿੰਸੁਦਤਾਨ ਵੀ ਇਸ 84 ਦੇ ਕਤਲੇਆਮ ਨੂੰ ਭੁੱਲ ਨਹੀਂ ਸਕਦਾ।
ਪਰ ਕਾਂਗਰਸ ਖਾਸ ਕਰਕੇ ਗਾਂਧੀ ਪਰਿਵਾਰ ਦੇ ਇਕ ਬਹੁਤ ਕਰੀਬੀ ਨੇ ਇਸ ਤੋਂ ਵੀ ਅੱਗੇ ਜਾਂਦਿਆਂ ਬੀਤੇ ਦਿਨੀਂ ਸਮੁੱਚੇ ਮੀਡੀਆ ਸਾਹਮਣੇ ਸ਼ਰੇਆਮ ਕਿਹਾ ਕਿ 'ਜੋ ਹੁਆ ਸੋ ਹੂਆ' ਜਿਸ ਦਾ ਮਤਲਬ ਹੈ ਕਿ ਨਾ ਤਾਂ ਕਾਂਗਰਸ ਨੂੰ ਤੇ ਨਾ ਹੀ ਗਾਂਧੀ ਪਰਿਵਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਪਛਤਾਵਾ ਹੈ। ਉਨ੍ਹਾਂ ਕਾਂਗਰਸ ਨੂੰ ਘੇਰਦਿਆਂ ਕਿਹਾ ਕਿ ਸਿੱਖ ਕਤਲੇਆਮ ਦੇ ਦੋਸ਼ੀ ਆਪਣੀ ਪਾਰਟੀ ਦੇ ਵੱਡੇ ਆਗੂਆਂ ਨੂੰ ਬਚਾਉਣ ਲਈ ਕਾਂਗਰਸ ਨੇ ਕਮਿਸ਼ਨਾਂ ਦੇ ਗਠਨ ਤੇ ਕਈ ਹੋਰ ਬਹਾਨੇ ਬਣਾ ਕੇ ਸਿੱਖਾਂ ਦੇ ਜ਼ਖਮਾਂ 'ਤੇ ਨਮਕ ਛਿੜਿਕਿਆ ਜਿਸ ਲਈ ਪੰਜਾਬੀ ਤੇ ਖਾਸ ਕਰਕੇ ਸਿੱਖ ਕਾਂਗਰਸ ਨੂੰ ਕਦੇ ਮਾਫ਼ ਨਹੀਂ ਕਰਨਗੇ।ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਮੇਰੀ ਸਰਕਾਰ ਨੇ ਦੇਸ਼ ਨੂੰ ਸੰਪੰਨ ਬਣਾਉਣ ਦੇ ਲਈ ਪੂਰੀ ਈਮਾਨਦਾਰੀ ਨਾਲ ਕੰਮ ਕੀਤਾ। ਅਸੀਂ ਅਜਿਹੇ-ਅਜਿਹੇ ਫ਼ੈਸਲੇ ਲਏ ਜਿਸ ਨਾਲ ਦੇਸ਼ ਮਜ਼ਬੂਤ ਹੋਇਆ। ਇਹੀ ਕਾਰਨ ਹੈ ਕਿ ਅੱਜ ਦੇਸ਼ ਫਿਰ ਇਕ ਵਾਰ ਮੋਦੀ ਸਰਕਾਰ ਕਹਿ ਰਿਹਾ ਹੈ।
ਮੋਦੀ ਨੇ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸੰਤ ਰਵਿਦਾਸ ਜੀ ਦੇ ਜਨਮ ਅਸਥਾਨ ਦੇ ਲਈ ਸਾਡੀ ਸਰਕਾਰ ਨੇ ਬਹੁਤ ਕੁਝ ਕੀਤਾ ਹੈ। ਕਰਤਾਰਪੁਰ ਸਾਹਿਬ ਨੂੰ ਸਾਡੇ ਤੋਂ ਖੋਹ ਲਿਆ ਗਿਆ। ਜਦੋਂ ਅਸੀਂ ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਇਕ ਉਪਾਅ ਲੱਭਿਆ ਤਾਂ ਕਾਂਗਰਸ ਦੇ ਦਰਬਾਰੀ ਨੇਤਾ ਪਾਕਿਸਤਾਨ ਦੀ ਤਾਰੀਫ ਕਰਨ ਲੱਗ ਗਏ। ਉਨ੍ਹਾਂ ਦਾ ਇਸ਼ਾਰਾ ਨਵਜੋਤ ਸਿੰਘ ਸਿੱਧੂ ਵੱਲ ਸੀ। ਕਾਂਗਰਸ ਦੀ ਇਹੀ ਰਾਜਨੀਤੀ ਹੈ ਜਿਸ ਨੇ ਪਾਕਿਸਤਾਨ ਨੂੰ ਅਤੇ ਉਸ ਦੇ ਦੁਆਰਾ ਫੈਲਾਏ ਜਾ ਰਹੇ ਅੱਤਵਾਦ ਨੂੰ ਬੜ੍ਹਾਵਾ ਦਿੱਤਾ ਹੈ।
ਮੋਦੀ ਨੇ ਕਿਹਾ ਇਹ ਉਹੀ ਕਾਂਗਰਸ ਹੈ ਜਿਸ ਨੇ ਵਨ ਰੈਂਕ ਵਨ ਪੈਨਸ਼ਨ ਦੇ ਨਾਂ 'ਤੇ ਸਾਬਕਾ ਫ਼ੌਜੀਆਂ ਨੂੰ ਧੋਖਾ ਦਿੱਤਾ ਹੈ। 40 ਸਾਲ ਤੱਕ ਲਟਕਾਈ ਰੱਖਿਆ। ਮੈਂ ਰੇਵਾੜੀ ਵਿਚ ਸਾਬਕਾ ਫ਼ੌਜੀਆਂ ਨਾਲ ਵਾਅਦਾ ਕੀਤਾ ਸੀ ਅਤੇ ਉਸ ਨੂੰ ਕਰ ਵਿਖਾਇਆ, ਪਰ ਕਾਂਗਰਸ ਨੇ ਅੰਤਰਿਮ ਬਜਟ ਵਿਚ ਇਸਦੇ ਲਈ 500 ਕਰੋੜ ਰੱਖਿਆ, ਇਹ ਕਿੰਨਾ ਵੱਡਾ ਝੂਠ ਸੀ। ਮੈਂ ਅੱਜ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਵਨ ਰੈਂਕ ਵਨ ਪੈਨਸ਼ਨ ਲਾਗੂ ਕਰਨ ਦਾ ਕੰਮ ਭਾਜਪਾ ਸਰਕਾਰ ਨੇ ਕੀਤਾ। ਹੁਣ ਤੱਕ ਅਸੀਂ 35 ਹਜ਼ਾਰ ਕਰੋੜ ਰੁਪਏ ਦੇਸ਼ ਦੇ ਜਵਾਨਾਂ ਦੇ ਘਰ ਪਹੁੰਚਾ ਦਿੱਤਾ ਹੈ ਤੇ ਕਾਂਗਰਸ ਨੇਤਾ 500 ਕਰੋੜ ਦੇ ਨਾਂ 'ਤੇ ਮਾਲਾ ਪਹਿਨ ਰਹੇ ਸਨ। ਕਾਂਗਰਸ ਨੇ ਠਗਣ ਦਾ ਕੋਈ ਮੌਕਾ ਨਹੀਂ ਛੱਡਿਆ ਹੈ, ਪਰ ਤੁਹਾਡਾ ਇਹ ਚੌਕੀਦਾਰ ਕਾਂਗਰਸ ਦੇ ਕਾਰਨਾਮਿਆਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਹੁਣ ਦੇਸ਼ ਦੇ ਲੋਕ ਜਾਣਦੇ ਹਨ ਕਿ ਗ਼ਲਤ ਕਰਨ ਵਾਲੇ ਬਚ ਨਹੀਂ ਸਕਣਗੇ।ਮੋਦੀ ਨੇ ਕਿਹਾ, ਸਾਡੇ ਹੱਕ ਦਾ ਪਾਣੀ ਪਾਕਿਸਤਾਨ ਵਹਿ ਕੇ ਚਲਾ ਜਾਂਦਾ ਹੈ। 70 ਸਾਲ ਹੋ ਗਏ, ਇਥੇ ਮੇਰਾ ਕਿਸਾਨ ਪਾਣੀ ਦੇ ਬਿਨਾਂ ਪਰੇਸ਼ਾਨ ਹੈ। ਕਾਂਗਰਸ ਨੇ 70 ਸਾਲ ਇਸ ਪਾਣੀ ਨੂੰ ਨਹੀਂ ਰੋਕਿਆ। ਇਨ੍ਹਾਂ ਨੂੰ ਸਮਝ ਸੀ, ਪਰ ਇਨ੍ਹਾਂ ਨੂੰ ਲੱਗਿਆ ਕਿ ਪਾਣੀ ਰੋਕ ਦੇਣਗੇ ਤਾਂ ਵੋਟ ਬੈਂਕ ਨਰਾਜ਼ ਹੋ ਜਾਵੇਗਾ। ਵੋਟ ਬੈਂਕ ਦੀ ਇਨ੍ਹਾਂ ਨੂੰ ਚਿੰਤਾ ਹੈ, ਪਰ ਕਿਸਾਨਾਂ ਦੀ ਚਿੰਤਾ ਨਹੀਂ ਹੈ। ਅਸੀਂ ਇਕ-ਇਕ ਬੂੰਦ ਨੂੰ ਰੋਕਣ ਦਾ ਫ਼ੈਸਲਾ ਕੀਤਾ ਹੈ। ਇਕ ਬੂੰਦ ਪਾਣੀ ਵੀ ਜਿਸ 'ਤੇ ਹਿੰਦੁਸਤਾਨ ਦਾ ਹੱਕ ਹੈ ਉਸ ਨੂੰ ਪਾਕਿਸਤਾਨ ਨਹੀਂ ਜਾਣ ਦਿਆਂਗਾ। ਜਿਸ ਸ਼ਾਹਪੁਰ ਕੰਡੀ ਡੈਮ ਨੂੰ ਕਾਂਗਰਸ ਨੇ ਲਟਕਾਇਆ ਉਸ 'ਤੇ ਵੀ ਕੰਮ ਸ਼ੁਰੂ ਹੋ ਗਿਆ ਹੈ।
ਰਿਆਤ ਗਰੁੱਪ ਨੇ ਨਵੇਂ ਕੋਰਸਾਂ ਸਬੰਧੀ ਸੈਮੀਨਾਰ ਕਰਵਾਇਆ ਰੋਸ਼ਨ ਗਰਾਊਂਡ ਹੁਸ਼ਿਆਰ ਦੀ ਧਰਤੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਰੈਲੀ ਦੇ ਲਈ ਪੁੱਜ ਗਏ ਹਨ। ਮੰਚ 'ਤੇ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ, ਭਾਜਪਾ ਨੇਤਾ ਸੰਨੀ ਦਿਓਲ, ਅਵਿਨਾਸ਼ ਰਾਏ ਖੰਨਾ, ਸੋਮਪ੍ਰਕਾਸ਼, ਹਰਦੀਪ ਪੁਰੀ, ਸ਼ਵੇਤ ਮਲਿਕ ਵੀ ਮੰਚ 'ਤੇ ਮੌਜੂਦ ਹਨ। ਪ੍ਰਕਾਸ਼ ਸਿੰਘ ਬਾਦਲ ਤੇ ਹੋਰ ਨੇਤਾਵਾਂ ਨੇ ਫੁੱਲਮਾਲਾਵਾਂ ਦੇ ਨਾਲ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ।ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਮੋਦੀ ਦੇ ਲਈ ਪੰਜਾਬ ਨਵਾਂ ਨਹੀਂ ਹੈ। ਉਹ ਪੰਜਾਬ ਭਾਜਪਾ ਦੇ ਇੰਚਾਰਜ ਰਹੇ ਹਨ। ਉਨ੍ਹਾਂ ਨੂੰ ਪੰਜਾਬ ਦੀਆਂ ਦਿੱਕਤਾਂ ਬਾਰੇ ਪਤਾ ਹੈ। ਜਦੋਂ ਦੇਸ਼ ਵਿਚ ਐਮਰਜੈਂਸੀ ਸੀ ਤਾਂ ਮੋਦੀ ਨੇ ਸਿੱਖ ਸਰੂਪ ਰੱਖਿਆ ਸੀ। ਉਨ੍ਹਾਂ ਦਾ ਪੰਜਾਬ ਨਾਲ ਪੁਰਾਣਾ ਨਾਤਾ ਰਿਹਾ ਹੈ। ਬਾਦਲ ਨੇ ਕਿਹਾ ਕਿ ਕਾਂਗਰਸ ਦੇ ਨਹਿਰੂ ਗਾਂਧੀ ਖਾਨਦਾਨ ਦੇ ਨੇਤਾਵਾਂ ਨੇ ਪੰਜਾਬੀਆਂ ਨਾਲ ਮਤਰੇਆ ਵਿਵਹਾਰ ਕੀਤਾ ਹੈ।
ਕਿਹਾ ਕਿ ਨਹਿਰੂ ਕਹਿੰਦੇ ਸਨ ਕਿ ਪੰਜਾਬ ਸੂਬਾ ਮੇਰੀ ਲਾਸ਼ 'ਤੇ ਬਣੇਗਾ ਪਹਿਲਾ ਸੂਬਾ ਹੈ ਜਿਸ ਨੂੰ ਆਪਣੀ ਰਾਜਧਾਨੀ ਨਹੀਂ ਮਿਲੀ। ਇੰਦਰਾ ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕਰਵਾਇਆ। ਪੰਜਾਬ ਦਾ ਜੇਕਰ ਕਿਸੇ ਨੇ ਮਾਣ ਵਧਾਇਆ ਤਾਂ ਉਹ ਅਟਲ ਬਿਹਾਰੀ ਵਾਜਪਾਈ ਤੇ ਨਰਿੰਦਰ ਮੋਦੀ ਨੇ। ਕਰਤਾਰਪੁਰ ਕਾਰੀਡੋਰ ਮੋਦੀ ਦੀ ਦੇਣ ਹੈ। ਬਾਦਲ ਨੇ ਕਾਂਗਰਸ ਨੂੰ ਧੋਖੇਬਾਜ਼ ਪਾਰਟੀ ਕਰਾਰ ਦਿੱਤਾ।ਰੋਸ਼ਨ ਗਰਾਊਂਡ ਹੁਸ਼ਿਆਰਪੁਰ ਦੀ ਧਰਤੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਹੀ ਦੇਰ 'ਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਮੰਚ ਤਿਆਰ ਹੈ। ਸਟੇਜ 'ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕੇਂਦਰੀ ਮੰਤਰੀ ਵਿਜੇ ਸਾਂਪਲਾ, ਉਮੀਦਵਾਰ ਸੋਮ ਪ੍ਰਕਾਸ਼, ਪ੍ਰੇਮ ਸਿੰਘ ਚੰਦੂਮਾਜਰਾ, ਹਰਦੀਪ ਪੁਰੀ, ਸ਼ਵੇਤ ਮਲਿਕ, ਮੋਹਿੰਦਰ ਕੌਰ ਜੌਹਲ, ਸੋਹਨ ਸਿੰਘ, ਬੀਬੀ ਜਗੀਰ ਕੌਰ, ਸੁਖਜੀਤ ਕੌਰ ਸਾਹੀ, ਸੁਰਿੰਦਰ ਸਿੰਘ ਭਲਿਆ ਰਾਠਾਂ, ਬਲਬੀਰ ਸਿੰਘ ਬਾਠ, ਅਵਿਨਾਸ਼ ਰਾਏ ਖੰਨਾ, ਜਤਿੰਦਰ ਸਿੰਘ ਲਾਲੀ ਬਾਜਵਾ, ਸੁਭਾਸ਼ ਸ਼ਰਮਾ ਆਦਿ ਪਹੁੰਚ ਗਏ ਹਨ।ਸਵੇਰ ਤੋਂ ਹੀ ਵਰਕਰ ਪਹੁੰਚਣੇ ਸ਼ੁਰੂ ਹੋ ਗਏ ਸਨ। ਰੈਲੀ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਪੰਜ ਸਾਲ ਇਕ ਮਹੀਨੇ ਬਾਅਦ ਪੀਐੱਮ ਮੋਦੀ ਦੀ ਹੁਸ਼ਿਆਰਪੁਰ 'ਚ ਦੂਜੀ ਰੈਲੀ ਹੈ। ਪਿਛਲੀਆਂ ਲੋਕ ਸਭਾ ਚੋਣਾਂ 'ਚ ਮੋਦੀ 10 ਅਪ੍ਰੈਲ ਨੂੰ ਰੋਸ਼ਨ ਗਰਾਊਂਡ 'ਚ ਹੀ ਗਰਜੇ ਸਨ।
ਉਸ ਦੌਰਾਨ ਉਹ ਭਾਜਪਾ ਉਮੀਦਵਾਰ ਵਿਜੇ ਸਾਂਪਲਾ ਦੇ ਹੱਕ 'ਚ ਰੈਲੀ ਕਰਨ ਆਏ ਸਨ। ਇਸ ਵਾਰ ਵੀ ਤਰੀਕ 10 ਹੀ ਹੈ।ਭਾਜਪਾ ਨੇ ਚਾਰ ਉਮੀਦਵਾਰਾਂ ਨੂੰ ਇੱਥੇ ਬੁਲਾਉਣ ਦੀ ਰਣਨੀਤੀ ਤਿਆਰ ਕੀਤੀ ਸੀ, ਪਰ ਹੁਣ ਬਦਲਾਅ ਕਰਦਿਆਂ ਹੋਏ ਛੇ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਇੱਥੇ ਬੁਲਾਇਆ ਗਿਆ ਹੈ। ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਸੋਮ ਪ੍ਰਕਾਸ਼ ਤੋਂ ਇਲਾਵਾ ਗੁਰਦਾਸਪੁਰ ਸੀਟ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ, ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਹਰਦੀਪ ਪੁਰੀ, ਖਡੂਰ ਸਾਹਿਬ ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਾਗੀਰ ਕੌਰ, ਜਲੰਧਰ ਸੀਟ ਤੋਂ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਤੇ ਅਨੰਦਪੁਰ ਸਾਹਿਬ ਤੋਂ ਅਕਾਲੀ ਉਮੀਦਵਾਰ ਪ੍ਰੋ. ਪ੍ਰੇਮ ਚੰਦ ਚੰਦੂਮਾਜਰਾ ਨੂੰ ਵੀ ਬੁਲਾਇਆ ਗਿਆ ਹੈ।



