18 ਫਰਵਰੀ, ਸਿਮਰਨ ਕੌਰ- (NRI MEDIA) :
ਟਾਰਾਂਟੋ (ਸਿਮਰਨ ਕੌਰ) : ਜਸਟਿਨ ਟਰੂਡੋ ਦੇ ਖਾਸ ਦੋਸਤ ਅਤੇ ਪ੍ਰਮੁੱਖ ਸਕੱਤਰ ਗੈਰਲ੍ਡ ਬੁੱਟਸ ਨੇ ਨੇ ਪ੍ਰਧਾਨ ਮੰਤਰੀ ਦੇ ਦਫਤਰ ਤੋਂ ਅਸਤੀਫ਼ਾ ਦੇ ਦਿੱਤੋ ਹੈ | ਉਹਨਾਂ ਨੇ ਦੋਸ਼ ਲਗਾਇਆ ਹੈ ਕਿ ਪ੍ਰਧਾਨ ਮੰਤਰੀ ਦਫਤਰ 'ਚ ਐਸ.ਐਨ.ਸੀ. ਲਾਵੇਲਿਅਨ 'ਤੇ ਇੱਕ ਮੁਕੱਦਮਾ ਚਲਾਉਣ 'ਚ ਰੋਕ ਲਗਾਈ ਹੈ ਜਿਸ ਕਰਕੇ ਉਹਨਾਂ ਨੇ ਇਹ ਕਦਮ ਚੁੱਕਿਆ ਹੈ |
ਇੱਕ ਬਿਆਨ ਜਾਰੀ ਕਰਦੇ ਹੋਏ ਗੈਰਲ੍ਡ ਨੇ ਕਿਹਾ ਕਿ ਅਟਾਰਨੀ ਜਨਰਲ ਜੋਡੀ ਵਿਲਸਨ ਰੇਬੋਲਡ 'ਤੇ ਦਬਾਅ ਪਾਇਆ ਗਿਆ ਸੀ ਕਿ ਉਹ ਮੌਂਟਰੀਲ ਦੀ ਵੱਡੀ ਕੰਪਨੀ ਨੂੰ ਲੀਬੀਆ ਵਿਚਾਲੇ ਸਰਕਾਰੀ ਠੇਕਿਆਂ ਨਾਲ ਜੋੜੇ ਅਤੇ ਉਹਨਾਂ ਦੀ ਮਦਦ ਕਰੇ ਤਾਂ ਕਿ ਉਹ ਭ੍ਰਿਸ਼ਟਾਚਾਰ ਅਤੇ ਰਿਸ਼ਵਤ ਦੇ ਦੋਸ਼ ਤੋਂ ਬਚ ਸਕਣ, ਉਸੇ ਤਰਾਂ ਮੇਰੇ 'ਤੇ ਵੀ ਰੋਕ ਲਗਾਈ ਜਾ ਰਹੀ ਹੈ | ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦਫਤਰ 'ਚ ਉਹਨਾਂ ਦਾ ਧਿਆਨ ਆਪਣੇ ਕੰਮ ਤੋਂ ਹਟਾਇਆ ਜਾ ਰਿਹਾ ਹੈ ਤਾਂ ਕਿ ਪ੍ਰਧਾਨ ਮੰਤਰੀ ਆਪਣੇ ਸਭ ਤੋਂ ਚੰਗੇ ਹਿੱਤਾਂ 'ਚ ਰਹਿ ਸਕਣ | 


