ਕੁਲਯੁੱਗੀ ਮਾਂ ਨੇ ਆਪਣੇ ਘਟੀਆ ਰਾਜ਼ ਛੁਪਾਉਣ ਲਈ ਪੁੱਤ ਦੀ ਕੀਤੀ ਹੱਤਿਆ

by jaskamal

ਨਿਊਜ਼ ਡੈਸਕ : ਕੁਲਯੁੱਗੀ ਮਾਂ ਨੇ ਰਾਜ਼ ਛੁਪਾਉਣ ਲਈ ਪਹਿਲਾਂ ਬੇਟੇ ਨੂੰ ਜ਼ਹਿਰ ਦਿੱਤਾ ਤੇ ਫਿਰ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਫਿਲਹਾਲ ਪੁਲਿਸ ਨੇ ਮਾਂ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਕੇ ਜਾਂਚ ਆਰੰਭ ਕਰ ਦਿੱਤੀ ਹੈ। ਯਮੁਨਾਨਗਰਾ ਦੇ ਕਸਬਾ ਛਦਰੌਲੀ ਦੇ ਪਿੰਡ ਜੈਅਘਰੀ ਵਾਸੀ ਬਬਲੀ ਜਿਸ ਨੇ ਆਪਣੇ ਸੱਤ ਸਾਲਾਂ ਪੁੱਤਰ ਦਾ ਨਾਂ ਘਨ੍ਹੱਈਆ ਰੱਖਿਆ ਸੀ ਪਰ ਬੇਟਾ ਵੱਡਾ ਹੋਣ ਤੋਂ ਬਾਅਦ ਵੀ ਮਾਂ ਬੇਟੇ ਦੇ ਸਾਹਮਣੇ ਹੀ ਗ਼ੈਰ ਪੁਰਸ਼ਾਂ ਨਾਲ ਮਿਲਦੀ-ਜੁਲਦੀ ਸੀ ਤੇ ਬੇਟਾ ਇਸ ਪੂਰੀ ਗੱਲ ਨੂੰ ਘਰ 'ਤੇ ਆ ਕੇ ਦੱਸ ਦਿੰਦਾ ਸੀ।

ਹਾਲਾਂਕਿ ਇਸ ਤੋਂ ਪਹਿਲਾਂ ਵੀ ਬਬਲੀ ਨੇ ਆਪਣੇ ਬੇਟੇ ਦੀ ਕਾਫੀ ਕੁੱਟਾਰ ਕੀਤੀ ਸੀ ਪਰ ਮੰਗਲਵਾਰ ਨੂੰ ਬਬਲੀ ਆਪਣੇ ਬੇਟੇ ਘਨ੍ਹੱਈਆ ਨੂੰ ਲੈ ਕੇ ਪੰਚਕੂਲਾ ਗਈ ਸੀ। ਘਰ ਤੋਂ ਤਾਂ ਬਬਲੀ ਦਵਾਈ ਲੈਣ ਗਈ ਸੀ ਪਰ ਉਥੇ ਜਾ ਕੇ ਕਿਸੇ ਅਣਜਾਣ ਵਿਅਕਤੀ ਨੂੰ ਮਿਲੀ ਸੀ, ਜਿਸ ਦੀ ਪੂਰੀ ਕਹਾਣੀ ਲੜਕੇ ਨੇ ਘਰ ਕੇ ਦੱਸ ਦਿੱਤੀ ਜੋ ਕਿ ਮਾਂ ਨੂੰ ਰਾਸ ਨਹੀਂ ਆਈ। ਗੁੱਸੇ ਵਿੱਚ ਆ ਕੇ ਘਨ੍ਹੱਈਆ ਨੂੰ ਜ਼ਹਿਰੀਲਾ ਪਦਾਰਥ ਖੁਆ ਦਿੱਤਾ ਅਤੇ ਬੇਟੇ ਦੀ ਤਬੀਅਤ ਵਿਗੜਦੀ ਦੇਖ ਉਸ ਦਾ ਗਲਾ ਘੁੱਟ ਕੇ ਉਸ ਨੰ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਸਬੰਧੀ ਉਕਤ ਲੜਕੇ ਦੇ ਪਿਤਾ ਰਣਬੀਰ ਸਿੰਘ ਨੂੰ ਪਤਾ ਲੱਗਾ ਤਾਂ ਉਹ ਆਪਣੇ ਬੇਟੇ ਦੀ ਲਾਸ਼ ਲੈ ਕੇ ਸਿਵਲ ਹਸਪਤਾਲ ਦੇ ਟਰੌਮਾ ਸੈਂਟਰ 'ਚ ਪੁੱਜ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ 'ਤੇ ਹੀ ਪੁੱਜ ਗਈ ਹਾਲਾਂਕਿ ਪੁਲਿਸ ਨੂੰ ਦੇਖਦੇ ਹੋਏ ਹੀ ਮਾਂ ਬੇਹੋਸ਼ ਹੋ ਗਈ, ਜਿਸ ਨੂੰ ਹੁਣ ਸਿਵਲ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾ ਦਿੱਤਾ। ਪੁਲਿਸ ਨੇ ਮੁਲਜ਼ਮ ਔਰਤ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਕੇ ਜਾਂਚ 'ਚ ਜੁੱਟ ਗਈ ਹੈ।

More News

NRI Post
..
NRI Post
..
NRI Post
..