ਚੰਡੀਗੜ੍ਹ , 20 ਜੂਨ ( NRI MEDIA )
ਪੰਜਾਬ ਸਰਕਾਰ ਨੇ ਦੋ ਮੰਤਰੀਆਂ ਦੇ ਦਫਤਰਾਂ ਨੂੰ ਜਿੰਦਰਾ ਲਗਾ ਦਿਤਾ ਗਿਆ ਹੈ , ਇਹਨਾਂ ਦੋਨਾਂ ਮੰਤਰੀਆਂ ਵਿਚ ਸ਼ਾਮਿਲ ਹਨ, ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਓਮ ਪ੍ਰਕਾਸ਼ ਸੋਨੀ , ਸੈਕਟਰੀਏਟ ਦੀ 5ਵੀ ਮੰਜਿਲ ਤੇ 33ਵੇ ਨੰਬਰ ਵਾਲਾ ਦਫਤਰ ਨਵਜੋਤ ਸਿੰਘ ਸਿੱਧੂ ਦਾ ਹੈ ਅਤੇ ਇਸੇ ਇਮਾਰਤ ਦੀ ਤੀਜੀ ਮੰਜਿਲ ਦਾ ਦਫ਼ਤਰ ਨੰਬਰ 31 ਮੰਤਰੀ ਓਮ ਪ੍ਰਕਾਸ਼ ਸੋਨੀ ਦਾ ਹੈ।
ਜਿਕਰਯੋਗ ਹੈ ਕਿ ਜਦ 6 ਜੂਨ ਨੂੰ ਦੋਵਾਂ ਮੰਤਰੀਆਂ ਨੂੰ ਨਵਾਂ ਮੰਤਰਾਲਾ ਦਿਤਾ ਗਿਆ ਤੇ ਇਹਨਾਂ ਦੋਨਾਂ ਨੇ ਹੀ ਨਵੇਂ ਕਾਰਜਭਾਲ ਨੂੰ ਸਾਂਭਣ ਤੋਂ ਇਨਕਾਰ ਕਰ ਦਿਤਾ। ਦੋਵੇ ਮੰਤਰੀ ਆਪਣਾ ਵਿਭਾਗ ਜੋ ਕਿ ਮੁਖ ਮੰਤਰੀ ਅਮਰਿੰਦਰ ਸਿੰਘ ਨੇ ਦਿਤਾ ਸੰਭਾਲਣ ਤੋਂ ਇਨਕਾਰ ਕਰ ਦਿਤਾ ਇਸ ਪਿੱਛੋਂ ਦੋਵਾਂ ਦੇ ਦਫਤਰਾਂ ਨੂੰ 6 ਜੂਨ ਨੂੰ ਹੀ ਤਾਲਾ ਲਗਾ ਦਿਤਾ ਗਿਆ , ਨਵਜੋਤ ਸਿੰਘ ਸਿੱਧੂ ਅਤੇ ਓਮ ਪ੍ਰਕਾਸ਼ ਸੋਨੀ, ਦੋਨਾਂ ਮੰਤਰੀਆਂ ਦਾ ਸਟਾਫ਼ ਕਮ ਕਰਦਾ ਸੀ ਪਰ ਹੁਣ ਇਹਨਾਂ ਦਫਤਰਾਂ ਬਾਹਰ ਸਿਰਫ ਸੁੰਨ ਦਾ ਹੀ ਪਸਾਰਾ ਹੈ।
ਜ਼ਿਕਰਯੋਗ ਹੈ ਕਿ ਕੈਪਟਨ ਨੇ ਪਹਿਲਾ ਹੀ ਦੋ ਟੁੱਕ ਕਹਿ ਦਿਤਾ ਸੀ ਕੇ ਜਿਹੜਾ ਵੀ ਮੰਤਰੀ ਆਪਣਾ ਮੌਜੂਦਾ ਮਹਿਕਮਾ ਸਹੀ ਤਰੀਕੇ ਨਾਲ ਨਹੀਂ ਚਲਾ ਪਾਇਆ ਉਸਦਾ ਤਬਾਦਲਾ ਨਵੇਂ ਵਿਭਾਗ ਵਿਚ ਕਰ ਦਿਤਾ ਜਾਵੇਗਾ , ਹੁਣ ਸਵਾਲ ਇਹ ਉੱਠਦਾ ਹੈ ਕਿ ਕਦੋ ਇਹ ਦੋਨੋ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਓਮ ਪ੍ਰਕਾਸ਼ ਸੋਨੀ ਆਪਣਾ ਅਹੁਦਾ ਸੰਭਾਲਦੇ ਹਨ ਅਤੇ ਕੰਮ ਸ਼ੁਰੂ ਕਰਦੇ ਹਨ ?



