ਸਿੱਧੂ ਨੂੰ ਵੇਖ ਦਰਵਾਜ਼ਾ ਬੰਦ ਕਰਨ ਵਾਲੇ ਕਾਂਗਰਸੀ ਆਗੂ ਵੱਲੋਂ ਮਜੀਠੀਆ ਦਾ ਸਵਾਗਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਵਿਚ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਆਹਮੋ ਸਾਹਮਣੇ ਹਨ। ਸਿੱਧੂ ਦੀ ਚੁਣੌਤੀ ਪਿੱਛੋਂ ਮਜੀਠੀਆ ਨੇ ਮਜੀਠੀ ਹਲਕਾ ਛੱਡ ਕੇ ਅੰਮ੍ਰਿਤਸਰ ਤੋਂ ਚੋਣ ਲੜਨ ਦਾ ਐਲਾਨ ਕੀਤਾ ਸੀ। ਹੁਣ ਮਜੀਠੀਆ ਉਸ ਕਾਂਗਰਸੀ ਆਗੂ ਦੇ ਘਰ ਪੁੱਜੇ ਹਨ ਜਿਸ ਨੇ ਕੱਲ਼੍ਹ ਸਿੱਧੂ ਨੂੰ ਵੇਖ ਕੇ ਘਰ ਦੇ ਦਰਵਾਜ਼ੇ ਬੰਦ ਕਰ ਲਏ ਸਨ ਤੇ ਕਾਂਗਰਸ ਪ੍ਰਧਾਨ ਨੂੰ ਬੂਹੇ ਅੱਗੋਂ ਹੀ ਵਾਪਸ ਪਰਤਣਾ ਪਿਆ ਸੀ। ਹੁਣ ਇਸ ਆਗੂ ਵੱਲੋਂ ਮਜੀਠੀਆ ਦਾ ਨਿੱਘਾ ਸਵਾਗਤ ਕੀਤਾ ਹੈ।

ਸਿੱਧੂ ਕਾਂਗਰਸ ਆਗੂ ਦੇ ਘਰ ਚੋਣ ਪ੍ਰਚਾਰ ਦੌਰਾਨ ਜਾਂਦੇ ਹਨ ਪਰ ਕੋਈ ਦਰਵਾਜ਼ਾ ਨਹੀਂ ਖੋਲ੍ਹਦਾ। ਸਿੱਧੂ ਕਾਂਗਰਸੀ ਆਗੂ ਅਭਿਸ਼ੇਕ ਸ਼ੈਂਕੀ ਦੇ ਘਰ ਅੱਗੇ ਖੜ੍ਹੇ ਰਹੇ। ਇਸ ਤੋਂ ਇਲਾਵਾ ਗਲੀ ਵਿਚ ਵੀ ਕਿਸੇ ਨੇ ਦਰਵਾਜ਼ਾ ਨਹੀਂ ਖੋਲਿਆ। ਹੁਣ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਸ਼ੈਂਕੀ ਦੇ ਘਰ ਪੁੱਜੇ ਹਨ, ਜਿਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਸ਼ੈਂਕੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ।

More News

NRI Post
..
NRI Post
..
NRI Post
..