ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਣ ਲਈ ਮੋਦੀ ਸਰਕਾਰ ਦਾ ਨਵਾਂ ਪੈਂਤਰਾ

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ)- ਰੇਲਵੇ ਨੇ ਸੋਮਵਾਰ ਨੂੰ ‘ਪੰਜਾਬ ਮੇਲ’ ਰੇਲਗੱਡੀ ਦਾ ਰਸਤਾ ਬਦਲ ਦਿੱਤਾ ਅਤੇ ਇੱਕ ਹਰ ਰੇਲਗੱਡੀ ਨੂੰ ਰਸਤੇ ਵਿੱਚ ਹੀ ਰੋਕ ਦਿੱਤਾ। ਇਸ ਮਗਰੋਂ ਰੇਲਵੇ ’ਤੇ ਦੋਸ਼ ਲੱਗੇ ਹਨ ਕਿ ਉਸ ਵੱਲੋਂ ਕਿਸਾਨਾਂ ਨੂੰ ਦਿੱਲੀ ਅੰਦੋਲਨ ’ਚ ਸ਼ਾਮਲ ਹੋਣ ਤੋਂ ਰੋਕਣ ਲਈ ਇਹ ਕਦਮ ਚੁੱਕਿਆ ਗਿਆ।

ਸੂਤਰਾਂ ਨੇ ਦੱਸਿਆ ਕਿ 1000 ਤੋਂ ਵੱਧ ਕਿਸਾਨਾਂ ਦਾ ਇੱਕ ਜਥਾ ਐਤਵਾਰ ਫਿਰੋਜ਼ਪੁਰ ਤੋਂ ਪੰਜਾਬ ਮੇਲ ’ਚ ਚੜ੍ਹਿਆ, ਜਿਸ ਨੇ ਦਿੱਲੀ ਦੇ ਕਿਸਾਨ ਅੰਦੋਲਨ ’ਚ ਸ਼ਾਮਲ ਹੋਣਾ ਸੀ। ਦਿੱਲੀ ਤੋਂ ਹੋ ਕੇ ਜਾਣ ਵਾਲੀ ‘ਪੰਜਾਬ ਮੇਲ’ ਰੇਲਗੱਡੀ ਨੂੰ ਹਰਿਆਣਾ ਦੇ ਰੋਹਤਕ ਤੋਂ ਰੇਵਾੜੀ ਵੱਲ ਅਤੇ ਫਿਰ ਉਸ ਤੋਂ ਅੱਗੇ ਮੁੰਬਈ ਦੇ ਮਾਰਗ ’ਤੇ ਮੋੜ ਦਿੱਤਾ ਗਿਆ। ਉੱਤਰ ਰੇਲਵੇ ਦੇ ਇਕ ਤਰਜਮਾਨ ਨੇ ਕਿਹਾ, ‘ਆਵਾਜਾਈ ਸਬੰਧੀ ਕਾਰਨਾਂ ਕਰਕੇ ਰੇਲ ਦਾ ਮਾਰਗ ਬਦਲਿਆ ਗਿਆ।’

ਪੰਜਾਬ ਅਤੇ ਹਰਿਆਣਾ ਤੋਂ ਹੋ ਕੇ ਗੰਗਾਨਗਰ (ਰਾਜਸਥਾਨ) ਰਾਹੀਂ ਪੁਰਾਣੀ ਦਿੱਲੀ ਜਾਣ ਵਾਲੀ ਇੱਕ ਹੋਰ ਰੇਲਗੱਡੀ ਨੂੰ ਹਰਿਆਣਾ ਦੇ ਬਹਾਦਰਗੜ੍ਹ ’ਚ ਰੋਕ ਦਿੱਤਾ ਗਿਆ। ਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਦਵ ਨੇ ਟਵੀਟ ਕੀਤਾ, ‘ ਫਿਰੋਜ਼ਪੁਰ-ਮੁੰਬਈ ਪੰਜਾਬ ਮੇਲ ਦਾ ਮਾਰਗ ਰੋਹਤਕ ਤੋਂ ਰਿਵਾੜੀ ਵੱਲ ਮੋੜ ਦਿੱਤਾ ਗਿਆ ਤਾਂ ਕਿ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਿਆ ਜਾ ਸਕੇ।’

More News

NRI Post
..
NRI Post
..
NRI Post
..