ਨਵਜੋਤ ਸਿੰਘ ਸਿੱਧੂ ਨੇ ਦਿੱਤਾ ਪੰਜਾਬ ਕੈਬਿਨੇਟ ਤੋਂ ਅਸਤੀਫਾ

by

ਅੰਮ੍ਰਿਤਸਰ , 14 ਜੁਲਾਈ ( NRI MEDIA )

ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿਧੁ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਘਾਇ ,  ਨਵਜੋਤ ਸਿੰਘ ਸਿੱਧੂ ਨੇ ਆਪਣਾ ਅਸਤੀਫਾ ਕਾਂਗਰਸ ਮੁਖੀ ਨੂੰ ਭੇਜਿਆ ਹੈ , ਓਥੇ ਹੀ ਉਨ੍ਹਾਂ ਨੇ ਇਕ ਟਵੀਟ ਕਰਕੇ ਵੀ ਇਸ ਬਾਰੇ ਜਾਣਕਾਰੀ ਦਿੱਤੀ ਹੈ ,  ਸਿੱਧੂ ਨੇ ਟਵੀਟ ਵਿਚ ਕਿਹਾ ਕਿ 10 ਜੂਨ ਨੂੰ ਹੀ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਸੀ ਪਰ ਉਸਦਾ ਖੁਲਾਸਾ ਅੱਜ ਕੀਤਾ ਹੈ |


ਪੰਜਾਬ ਵਿੱਚ, ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਨਵਜੋਤ ਸਿਧੁ ਵਿਚਕਾਰ ਖਟਾਸ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਸਨ , ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਕਾਂਗਰਸ ਨੂੰ ਚੰਗੀ ਗਿਣਤੀ ਵਿੱਚ ਸੀਟਾਂ ਨਾ ਮਿਲਣ ਦਾ ਠੀਕਰਾ ਅਮਰਿੰਦਰ ਸਿੰਘ ਨੇ ਸਿੱਧੂ ਤੇ ਸਰ ਮੜਿਆ ਸੀ ਅਤੇ ਕੇਂਦਰੀ ਹਾਈਕਮਾਨ ਤੋਂ ਉਨ੍ਹਾਂ ਦੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਸੀ , ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਤੋਂ ਬਾਅਦ 6 ਜੂਨ ਨੂੰ ਹੋਈ ਕੈਬਨਿਟ ਦੀ ਪਹਿਲੀ ਬੈਠਕ 'ਚ ਸਿੱਧੂ ਸਮੇਤ ਕਈ ਮੰਤਰੀਆਂ ਦੇ ਅਹੁਦਿਆਂ ਨੂੰ ਬਦਲਿਆ ਸੀ |


More News

NRI Post
..
NRI Post
..
NRI Post
..