ਇਸਲਾਮਾਬਾਦ: ਪਾਕਿਸਤਾਨ ਦੀ ਫਜ਼ੀਹਤ ਕਰਨ ਵਾਲਾ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ। ਟਿੱਕ-ਟਾਕ ਸਟਾਰ ਹਰੀਮ ਸ਼ਾਹ ਨੇ ਇਕ ਅਜਿਹੀ ਵੀਡੀਓ ਬਣਾਈ ਹੈ, ਜਿਸ ਨਾਲ ਉਹ ਸੁਰਖ਼ੀਆਂ 'ਚ ਆ ਗਈ ਹੈ। ਇਹ ਵੀਡੀਓ ਬਣਾਉਣ ਲਈ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਆਫ਼ਿਸ 'ਚ ਪਹੁੰਚੀ ਹੈ। ਹਰੀਮ ਸਾਹ ਨੇ ਟਿੱਕ-ਟਾਕ 'ਤੇ ਲੱਖਾਂ ਫੈਨਜ਼ ਹਨ। ਵੀਡੀਓ 'ਚ ਹਰੀਮ ਨੂੰ ਸਖ਼ਤ ਸੁਰੱਖਿਆ ਦਫ਼ਤਰ ਦੇ ਆਸਪਾਸ ਘੁੰਮਦੇ ਹੋਏ ਦੇਖਿਆ ਗਿਆ। ਇਹ ਗ਼ੌਰ ਕਰਨ ਵਾਲੀ ਗੱਲ ਹੈ ਕਿ ਹਰੀਮ ਵਿਦੇਸ਼ ਮੰਤਰਾਲੇ ਦੇ ਦਫ਼ਤਰ 'ਚ ਉਨ੍ਹਾਂ ਕੁਰਸੀਆਂ 'ਤੇ ਬੈਠੇ ਹੋਏ ਦੇਖਿਆ ਗਿਆ, ਜਿੱਥੇ ਵਿਦੇਸ਼ ਮੰਤਰੀ ਤੇ ਪ੍ਰਧਾਨ ਮੰਤਰੀ ਬੈਠਦੇ ਹਨ। ਵੀਡੀਓ 'ਚ ਬਾਲੀਵੁੱਡ ਗਾਣਾ ਵੱਜ ਰਿਹਾ ਹੈ।
Hareem Shah the tiktoker is in PM Office, how did that happen? pic.twitter.com/OCLFrk1aiL
— Adeel Raja (@adeelraja) October 22, 2019
ਸਥਾਨਕ ਮੀਡੀਆ ਅਨੁਸਾਰ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਉਸ ਦੀ ਆਲੋਚਨਾ ਕਰ ਰਹੇ ਹਨ। ਅਧਿਕਾਰੀਆਂ ਨੇ ਿਕਹਾ ਕਿ ਉਨ੍ਹਾਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਵੀਡੀਓ ਬਾਰੇ ਗੱਲਬਾਤ ਕਰਦਿਆਂ ਹਰੀਮ ਸ਼ਾਹ ਨੇ ਕਿਹਾ, 'ਹਾਂ, ਮੈਂ ਇਜਾਜ਼ਤ ਲੈਣ ਤੋਂ ਬਾਅਦ ਦਫ਼ਤਰ ਗਈ ਸੀ। ਜੇਕਰ ਇਹ ਨਿਯਮਾਂ ਖ਼ਿਲਾਫ਼ ਸੀ, ਤਾਂ ਉਨ੍ਹਾਂ ਨੂੰ ਮੈਨੂੰ ਵੀਡੀਓ ਬਣਾਉਣ ਦੀ ਮਨਜ਼ੂਰੀ ਨਹੀਂ ਦੇਣੀ ਚਾਹੀਦੀ ਸੀ।'
ਦੱਸ ਦੇਈਏ ਕਿ ਇਸ ਵੀਡੀਓ ਦੇ ਬਾਹਰ ਆਉਣ ਤੋਂ ਬਾਅਦ ਕਿਹਾ ਗਿਆ ਕਿ ਹਰੀਮ ਸ਼ਾਹ ਪੀਐੱਮ ਸਕੱਤਰੇਤ ਗਈ ਸੀ ਪਰ ਬਾਅਦ 'ਚ ਦੱਸਿਆ ਗਿਆ ਕਿ ਉਹ ਵਿਦੇਸ਼ ਮੰਤਰਾਲੇ ਦੀ ਇਮਰਾਤ 'ਚ ਸੀ। ਜਿੱਥੇ ਇਸ ਘਟਨਾ ਤੋਂ ਬਾਅਦ ਜਾਂਚ ਦੇ ਆਦੇਸ਼ ਦਿੱਤੇ ਗਏ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



