Kartarpur Corridor: ਕਰਤਾਰਪੁਰ ਕਾਰੀਡੋਰ ਨਾਲ ਜੁੜਿਆ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਦੇ ਉਦਘਾਟਨੀ ਸਮਾਗਮ ਦੌਰਾਨ ਉਹ ਆਪਣੇ ਸਾਥੀਆਂ ਤੋਂ ਪੁੱਛਦੇ ਹਨ ਕਿ ਸਾਡਾ ਸਿੱਧੂ ਕਿੱਧਰ ਹੈ। ਮੈਂ ਕਹਿ ਰਿਹਾ ਹਾਂ ਸਾਡਾ ਸਿੱਧੂ। ਇਸ ਤੋਂ ਬਾਅਦ ਉਨ੍ਹਾਂ ਨਾਲ ਸ਼ਟਲ 'ਚ ਸਵਾਰ ਕੋਈ ਸਹਿਯੋਗੀ ਕਹਿੰਦਾ ਹੈ ਕਿ ਉਨ੍ਹਾਂ ਨੂੰ ਰੋਕ ਕੇ ਰੱਖਿਆ ਸੀ। ਵੀਡੀਓ 'ਚ ਪਿੱਛਿਓਂ ਇਕ ਹੋਰ ਆਵਾਜ਼ ਆਉਂਦੀ ਹੈ ਕਿ ਉਹ ਜਥੇ ਦੀ ਲਾਈਨ 'ਚ ਲੱਗ ਗਏ ਹਨ, ਪਰ ਹਾਲੇ ਆਏ ਨਹੀਂ ਹਨ।
ਇਸ ਤੋਂ ਬਾਅਦ ਇਮਰਾਨ ਖ਼ਾਨ ਪੁੱਛਦੇ ਹਨ- ਮਨਮੋਹਨ ਆ ਗਿਆ। ਤਾਂ ਇਕ ਮਹਿਲਾ ਮੰਤਰੀ ਜਵਾਬ ਦਿੰਦੀ ਹੈ- ਹਾਂ ਸਿੱਧੂ ਨੂੰ ਰੋਕਿਆ ਹੋਇਆ ਸੀ। ਇਸ 'ਤੇ ਇਮਰਾਨ ਕਹਿੰਦੇ ਹਨ- ਉਸ ਨੂੰ (ਸਿੱਧੂ ਨੂੰ) ਹੀਰੋ ਬਣਾਵਾਂਗੇ। ਇਸ 'ਤੇ ਮਹਿਲਾ ਮੰਤਰੀ ਕਹਿੰਦੀ ਹੈ ਕਿ ਹਾਂ ਉਹ ਸਾਰੇ ਚੈਨਲਾਂ ਦੀ ਹੈੱਡਲਾਈਨ ਬਣੇਗਾ। ਇਸ ਦੌਰਾਨ ਇਕ ਹੋਰ ਆਵਾਜ਼ ਆਉਂਦੀ ਹੈ ਕਿ ਉਨ੍ਹਾਂ ਦੇ ਦਰਵਾਜ਼ੇ ਬੰਦ ਹਨ, ਅਸੀਂ ਆਪਣੇ ਦਰਵਾਜ਼ੇ ਖੋਲ੍ਹ ਰਹੇ ਹਾਂ। ਇਸ ਦਾ ਇਕ ਸ਼ਾਟ ਲੈ ਲੈਂਦੇ ਹਾਂ। ਲਿਹਾਜ਼ਾ ਇਹ ਵੀਡੀਓ ਹੁਣ ਵਾਇਰਲ ਹੋ ਰਹੀ ਹੈ। ਪਾਕਿ ਨਿਊਜ਼ ਚੈਨਲ 24 ਦੀ ਵੀਡੀਓ ਕਾਫ਼ੀ ਲੋਕਾਂ ਨੇ ਦੇਖੀ ਹੈ।
Imran Khan internal plan Exposed
— Tajinder Pal Singh Bagga (@TajinderBagga) November 10, 2019
Private Conversation leaked
Imran Khan : Manmohan aa gya ?
Women Minister : Ha, Sidhu ko rok rhe the
Imran Khan : Usse(Sidhu) Hero bnayenhe
Women Minister : Ha wo saare Channels ki headline bnegi pic.twitter.com/WXjF59d2B6
ਜ਼ਿਕਰਯੋਗ ਹੈ ਕਿ ਇਮਰਾਨ ਖ਼ਾਨ ਨੇ ਸ਼ਨਿਚਰਵਾਰ 9 ਨਵੰਬਰ ਨੂੰ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਲਹਿੰਦੇ ਪੰਜਾਬ ਸਥਿਤ ਕਰਤਾਰਪੁਰ ਕਾਰੀਡੋਰ ਦਾ ਸ਼ਨਿਚਰਵਾਰ ਨੂੰ ਉਦਘਾਟਨ ਕੀਤਾ। ਇਸ ਜ਼ਰੀਏ ਹੁਣ ਰੋਜ਼ਾਨਾ ਹਜ਼ਾਰਾਂ ਭਾਰਤੀ ਸਿੱਖ ਸ਼ਰਧਾਲੂ ਕਰਤਾਰਪੁਰ 'ਚ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਾ ਸਕਣਗੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖ਼ਰੀ 18 ਸਾਲ ਗੁਜ਼ਾਰੇ ਸਨ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



