ਪ੍ਰਕਾਸ਼ ਸਿੰਘ ਬਾਦਲ ਬੋਲੇ – ਰਾਹੁਲ ਗਾਂਧੀ ਮੋਦੀ ਸਾਹਮਣੇ ‘ ਕੀੜੀ ‘

by mediateam

ਵਾਰਾਨਸੀ , 26 ਅਪ੍ਰੈਲ ( NRI MEDIA )

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਹਲਕੇ ਤੋਂ ਸ਼ੁੱਕਰਵਾਰ ਨੂੰ ਨਾਮਜ਼ਦਗੀ ਦਾਖਲ ਕੀਤੀ , ਪ੍ਰਧਾਨ ਮੰਤਰੀ ਸਾਰੇ ਰਾਜਗ ਸਹਿਯੋਗੀਆ ਨਾਲ ਵਾਰਾਣਸੀ ਪਹੁੰਚੇ ਸਨ , ਪ੍ਰਧਾਨਮੰਤਰੀ ਮੋਦੀ ਦੀ ਨਾਮਜ਼ਦਗੀ ਲਈ ਕਈ ਸੀਨੀਅਰ ਆਗੂ ਕਾਸ਼ੀ ਪਹੁੰਚ ਗਏ ਸਨ , ਅਕਾਲੀ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਦੇਸ਼ ਵਿੱਚ ਕੋਈ ਵੀ ਆਗੂ ਨੇ ਮੋਦੀ ਦੀ ਟੱਕਰ ਦਾ ਨਹੀਂ ਹੈ |


ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ, "ਭਾਰਤ ਦੇ ਲੋਕਾਂ ਨੂੰ ਸੋਚਣ ਦੀ ਜ਼ਰੂਰਤ ਹੈ ਕਿ ਉਨ੍ਹਾਂ ਨੂੰ ਕਿਹੋ ਜਿਹਾ ਪ੍ਰਧਾਨਮੰਤਰੀ ਚਾਹੀਦਾ ਹੈ , ਮੋਦੀ ਦੇ ਵਿਰੁੱਧ ਕੌਣ ਖੜਾ ਹੋ ਸਕਦਾ ਹੈ , ਇਹ ਜੋ ਰਾਹੁਲ ਹਨ ਗਾਂਧੀ ਹਨ ਇਹ ਹਾਥੀ ਅਤੇ ਕੀੜੀ  ਦੇ ਫਰਕ ਵਾਲੀ ਗੱਲ ਹੈ , ਬਾਦਲ ਦੇ ਬਿਆਨ ਤੋਂ ਸਾਫ ਹੈ ਕਿ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਤੁਲਨਾ ਕੀੜੀ ਨਾਲ ਕੀਤੀ ਹੈ ਅਤੇ ਮੋਦੀ ਨੂੰ ਹਾਥੀ ਵਾਂਗ ਵਿਸ਼ਾਲ ਦੱਸਿਆ ਹੈ , ਪ੍ਰਕਾਸ਼ ਸਿੰਘ ਬਾਦਲ ਨਾਮਜ਼ਦਗੀ ਦੇ ਦੌਰਾਨ ਵੀ ਮੋਦੀ ਨਾਲ ਮਜ਼ੂਦ ਰਹੇ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਪੈਰ ਛੂਹ ਕੇ ਉਨ੍ਹਾਂ ਦਾ ਅਸ਼ੀਰਵਾਦ ਵੀ ਪ੍ਰਾਪਤ ਕੀਤਾ |


ਅਕਾਲੀ ਦਲ ਭਾਜਪਾ ਦਾ ਸਭ ਤੋਂ ਪੁਰਾਣਾ ਸਹਿਯੋਗੀ ਰਿਹਾ ਹੈ , ਇਸ ਕਾਰਣ ਅਕਾਲੀ ਦਲ ਅਤੇ ਭਾਜਪਾ ਦੀਆ ਨਜਦੀਕੀਆਂ ਜੱਗ ਜਾਹਰ ਹਨ , ਕਈ ਵਾਰ ਪੰਜਾਬ ਦੇ ਮੁੱਖਮੰਤਰੀ ਰਹਿ ਚੁਕੇ ਪ੍ਰਕਾਸ਼ ਸਿੰਘ ਬਾਦਲ ਦੇ ਪੈਰ ਛੂਹ ਕੇ ਪ੍ਰਧਾਨਮੰਤਰੀ ਮੋਦੀ ਵਲੋਂ ਅਸ਼ੀਰਵਾਦ ਲੈਣਾ ਇਕ ਵੱਡਾ ਸੰਦੇਸ਼ ਹੈ |

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਮਜ਼ਦਗੀ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਸ਼ਿਵ ਸੈਨਾ ਮੁਖੀ ਊਧਵ ਠਾਕਰੇ ਅਤੇ ਦੱਖਣੀ ਭਾਰਤ ਦੇ ਆਗੂ ਮੌਜੂਦ ਸਨ , ਇਸਦੇ ਨਾਲ ਹੀ ਲੋਜਪਾ ਦੇ ਮੁਖੀ ਰਾਮ ਵਿਲਾਸ ਪਾਸਵਾਨ , ਆਪਣਾ ਦਲ ਦੀ ਮੁਖੀ ਅਨੁਪ੍ਰਿਆ ਪਟੇਲ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਸੁਸ਼ਮਾ ਸਵਰਾਜ, ਆਵਾਜਾਈ ਮੰਤਰੀ ਨਿਤਿਨ ਗਡਕਰੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਸ਼ਾਮਲ ਰਹੇ |


More News

NRI Post
..
NRI Post
..
NRI Post
..