ਜਲੰਧਰ : ਪੰਜਾਬ ਦੇ ਗੁਰਦਾਸਪੁਰ ਤੋਂ ਭਾਜਪਾ ਦੀ ਟਿਕਟ 'ਤੇ ਨਵੇਂ ਸੰਸਦ ਮੈਂਬਰ ਬਣੇ ਅਦਾਕਾਰ ਸੰਨੀ ਦਿਓਲ ਆਪਣੀ ਇਕ ਵੀਡੀਓ ਸ਼ੇਅਰ ਕਰ ਕੇ ਬੁਰੀ ਤਰ੍ਹਾਂ ਫਸ ਗਏ ਹਨ ਅਤੇ ਖ਼ੂਬ ਟ੍ਰੋਲ ਹੋ ਰਹੇ ਹਨ। ਲੋਕ ਖਾਸਕਰ ਗੁਰਦਾਸਪੁਰ ਦੇ ਵੋਟਰ ਸੰਨੀ ਦਿਓਲ 'ਤੇ ਨਿਸ਼ਾਨੇ ਲਗਾ ਰਹੇ ਹਨ। ਸੰਨੀ ਨੇ ਸੋਸ਼ਲ ਮੀਡੀਆ 'ਤੇ ਛੁੱਟੀ ਮਨਾਉਣ ਦੀ ਵੀਡੀਓ ਸ਼ੇਅਰ ਕੀਤੀ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆੰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਲੋਕਾਂ ਨੇ ਲਿਖਿਆ ਹੈ ਭਾਅ ਜੀ ਗੁਰਦਾਸਪੁਰ ਤੁਹਾਨੂੰ ਯਾਦ ਕਰ ਰਿਹਾ ਹਾਂ, ਹੋਰ ਕਿੰਨਾ ਘੁੰਮੋਗੇ।ਸੰਨੀ ਨੇ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਅਤੇ ਇਸ ਤੋਂ ਬਾਅਦ ਉਹ ਟ੍ਰੋਲ ਹੇ ਰਹੇ ਹਨ। ਖਾ਼ਸਕਰ ਪੰਜਾਬ ਦੇ ਗੁਰਦਾਸਪੁਰ ਦੇ ਲੋਕਾਂ ਨੂੰ ਸੰਨੀ ਦੀ ਇਹ ਵੀਡੀਓ ਰਾਸ ਨਹੀਂ ਆ ਰਹੀ। ਇਸ ਵੀਡੀਓ 'ਚ ਸੰਨੀ ਦਿਓਲ ਇਕ ਅਜਿਹੀ ਜਗ੍ਹਾ ਪਸੰਦ ਕਰਦਾ ਹਾਂ।
ਮੈਂ ਸਰਦੀਆਂ ਦੀਆਂ ਛੁੱਟੀਆਂ ਇੱਥੇ ਜ਼ਰੂਰ ਗੁਜ਼ਾਰਨਾ ਪਸੰਦ ਕਰਾਂਗਾ। ਇਸ ਜਗ੍ਹਾ ਬਾਰੇ ਦਸਦੇ ਹਨ ਕਿ ਇਹ ਹਿਮਾਚਲ ਪ੍ਰਦੇਸ਼ ਦੇ ਕਾਜ਼ਾ ਜਾਣ ਵਾਲੇ ਰਸਤੇ ਵਿਚ ਹੈ।ਇਸ ਵੀਡੀਓ ਕਾਰਨ ਸੰਨੀ ਟ੍ਰੋਲ ਹੋ ਗਏ। ਯੂਜ਼ਰਜ਼ ਨੇ ਸੰਨੀ ਦੀ ਵੀਡੀਓ 'ਤੇ ਕਈ ਤਰ੍ਹਾਂ ਦੇ ਕੁਮੈਂਟ ਕੀਤੇ ਹਨ। ਇਕ ਯੂਜ਼ਰ ਨੇ ਲਿਖਿਆ, 'ਭਰਾਵਾ ਆਜਾ ਹੁਣ ਪੰਜਾਬ ਵਾਪਸ, ਕਿੰਨੀ ਠੰਢ ਖਾਓਗੇ। ਤੁਹਾਨੂੰ ਜਿਤਾਇਆ ਗੁਰਦਾਸਪੁਰ ਦੀ ਸੇਵਾ ਕਰਨ ਲਈ ਅਤੇ ਜਿੱਤਣ ਤੋਂ ਬਾਅਦ ਘੁੰਮਣ ਚਲੇ ਗਏ।) ਇਕ ਹੋਰ ਯੂਜ਼ਰ ਨੇ ਲਿਖਿਆ 'ਗੁਰਦਾਸਪੁਰੀਏ ਹੁਣ ਦੇਖਦੇ ਹੋਣੇ ਮੂੰਹ ਚੱਕ-ਚੱਕ ਕੇ। (ਗੁਰਦਾਸਪੁਰ ਦੇ ਲੋਕ ਹੁਣ ਟਿਕਟਕੀ ਲਗਾਈ ਤੁਹਾਡੀ ਰਾਹ ਦੇਖ ਰਹੇ ਹਨ।



