CM ਮਾਨ ਨੇ ਵਿਨੇਸ਼ ਫੋਗਾਟ ਤੇ ਖੜੇ ਕੀਤੇ ਸਵਾਲ, ਬੋਲੇ – ਕਟਵਾਏ ਜਾ ਸਕਦੇ ਸੀ ਵਾਲ

by vikramsehajpal

ਨਵੀਂ ਦਿੱਲੀ (ਸਾਹਿਬ) - ਪੈਰਿਸ ਓਲੰਪਿਕ 'ਚ ਭਾਰਤੀ ਰੈਸਲਰ ਵਿਨੇਸ਼ ਫੋਗਾਟ ਨੂੰ ਬੁੱਧਵਾਰ ਨੂੰ 100 ਗ੍ਰਾਮ ਭਾਰ ਵਾਧੂ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਜਿਸ ਕਾਰਨ ਦੇਸ਼ ਸੋਨ ਤਮਗੇ ਤੋਂ ਖੁੰਝ ਗਿਆ। ਇਸ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੇ ਸਵਾਲ ਚੁੱਕੇ ਹਨ। ਦੱਸ ਦਈਏ ਕਿ ਵੀਰਵਾਰ ਨੂੰ ਦਿੱਲੀ ਦੇ ਆਈ.ਜੀ.ਆਈ. ਏਅਰਪੋਰਟ ਟਰਮੀਨਲ-3 ਵਿਖੇ ਸੁਵਿਧਾ ਕੇਂਦਰ ਦਾ ਉਦਘਾਟਨ ਕਰਨ ਪਹੁੰਚੇ ਸਨ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੱਲ੍ਹ ਮੈਂ ਫੋਗਟ ਦੇ ਘਰ ਗਿਆ ਸੀ। ਉੱਥੇ ਮੈਂ ਉਸਦੇ ਚਾਚਾ ਮਹਾਵੀਰ ਫੋਗਾਟ ਨਾਲ ਗੱਲ ਕੀਤੀ।

ਇਹ ਬਹੁਤ ਦੁੱਖ ਦੀ ਗੱਲ ਹੈ ਕਿ ਇੱਕ ਓਲੰਪਿਕ ਸੋਨ ਤਮਗਾ ਜੋ ਸਾਡੇ ਹੱਥਾਂ ਵਿੱਚ ਸੀ, ਖੋਹ ਲਿਆ ਗਿਆ। ਸੀ.ਐੱਮ. ਮਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਕੋਚ ਮਹਾਵੀਰ ਨੇ ਇਕ ਗੱਲ ਦੱਸੀ ਕਿ ਜੇਕਰ ਉਹ ਪਹਿਲਾਂ ਹੀ ਵਜ਼ਨ ਕਰ ਲੈਂਦੇ ਤਾਂ ਸ਼ਾਇਦ ਇਸ ਨੂੰ ਕਵਰ ਕੀਤਾ ਜਾ ਸਕਦਾ ਸੀ। ਪਲੇਅਰਾਂ ਕੋਲ ਵਜ਼ਨ ਤੋਲਨ ਵਾਲੀਆਂ ਮਸ਼ੀਨਾਂ ਹੁੰਦੀਆਂ ਹਨ। ਇਹ ਗਲਤੀਆਂ ਇੰਨੇ ਵੱਡੇ ਪੱਧਰ 'ਤੇ ਕਿਵੇਂ ਹੋ ਸਕਦੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ, ਪਤਾ ਨਹੀਂ ਕਿ ਉੱਥੇ ਮੌਜੂਦ ਕੋਚ ਅਤੇ ਫਿਜ਼ੀਓਥੈਰੇਪਿਸਟ ਨੇ ਕੀ ਕੀਤਾ ਹੈ।

ਗੱਲ ਸਿਰਫ਼ 100 ਗ੍ਰਾਮ ਭਾਰ ਦੀ ਹੀ ਸੀ। ਉਸ ਦੇ ਵਾਲ ਵੀ ਕੱਟੇ ਜਾ ਸਕਦੇ ਸਨ। 200 ਗ੍ਰਾਮ ਦੇ ਤਾਂ ਉਸ ਦੇ ਵਾਲ ਹੀ ਸਨ। ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਅਤੇ ਅਸੀਂ ਖੇਡ ਤੋਂ ਵਾਂਝੇ ਰਹਿ ਗਏ। ਸੀ.ਐੱਮ. ਭਗਵੰਤ ਮਾਨ ਨੇ ਕਿਹਾ ਕਿ ਇਸ ਵਿਚ ਵਿਨੇਸ਼ ਦਾ ਕੋਈ ਕਸੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਾਊਂਡਿੰਗ ਟੀਮ ਦੀ ਜਾਂਚ ਹੋਣੀ ਚਾਹੀਦੀ ਹੈ।

More News

NRI Post
..
NRI Post
..
NRI Post
..