ਨਹੀਂ ਰਿਲੀਜ਼ ਹੋਵੇਗੀ ਪੀਐਮ ਮੋਦੀ ਦੀ ਬਾਇਓਪਿਕ

by

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਪੀਐਮ ਨਰਿੰਦਰ ਮੋਦੀ ਫ਼ਿਲਮ ਦਾ ਵਿਰੋਧ ਕਾਂਗਰਸ ਸਰਕਾਰ ਸ਼ੁਰੂ ਤੋਂ ਹੀ ਕਰ ਰਹੀ ਸੀ। ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਇਹ ਫ਼ਿਲਮ ਚੋਣ ਜ਼ਾਬਤੇ ਦਾ ਉਲੰਘਨ ਕਰ ਰਹੀ ਹੈ। ਇਸ ਫ਼ਿਲਮ ਦੇ ਰਿਲੀਜ਼ ਹੋਣ ਨਾਲ ਲੋਕ ਭਾਜਪਾ ਵੱਲ ਆਕਰਸ਼ਿਤ ਹੋਣਗੇ। 

ਦੱਸ ਦਈਏ ਕਿ ਕੰਟੇਂਟ ਨੂੰ ਲੈ ਕੇ ਵਿਵਾਦ ਦੇ ਚੱਲਦਿਆਂ ਮੂਵੀ ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਪਟੀਸ਼ਨ ਸੁਪਰੀਮ ਕੋਰਟ 'ਚ ਦਾਇਰ ਕੀਤੀ ਗਈ ਸੀ। ਮੰਗਲਵਾਰ ਨੂੰ ਕੋਰਟ ਨੇ ਇਸ ਪਟੀਸ਼ਨ ਨੂੰ ਖ਼ਾਰਿਜ ਕਰ ਦਿੱਤਾ ਅਤੇ ਕਿਹਾ ਕਿ ਜੇਕਰ ਪੀਐਮ ਮੋਦੀ ਫ਼ਿਲਮ 11 ਅਪ੍ਰੈਲ ਨੂੰ ਰਿਲੀਜ਼ ਹੁੰਦੀ ਹੈ ਤਾਂ ਇਸ ਬਾਰੇ 'ਚ ਕੀ ਕਰਨਾ ਹੈ ਇਸ ਦਾ ਫੈਸਲਾ ਚੋਣ ਕਮੀਸ਼ਨ ਕਰੇਗਾ। ਹਾਲ ਹੀ ਦੇ ਵਿੱਚ ਆਈ ਖ਼ਬਰ ਮੁਤਾਬਿਕ ਚੋਣ ਕਮੀਸ਼ਨ ਨੇ ਕਿਹਾ ਹੈ ਕਿ ਚੋਣਾਂ ਦੇ ਮੱਦੇਨਜ਼ਰ ਕਿਸੇ ਵੀ ਸਿਆਸਤਦਾਨ ਦੀ ਕੋਈ ਬਾਇਓਪਿਕ ਰਿਲੀਜ਼ ਨਹੀਂ ਹੋਵੇਗੀ।

More News

NRI Post
..
NRI Post
..
NRI Post
..