ਮੁੱਖ ਸਕੱਤਰ ਦੇ ਅਸਤੀਫੇ ਤੋਂ ਬਾਅਦ ਘਿਰੇ ਪ੍ਰਧਾਨਮੰਤਰੀ ਟਰੂਡੋ – ਵਿਰੋਧੀਆਂ ਦੇ ਹਮਲੇ ਤੇਜ਼

by mediateam
ਓਟਾਵਾ , 19 ਫਰਵਰੀ ( NRI MEDIA ) ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਗਾਤਾਰ ਐਸਸੀ ਲਵਲੀਨ ਕੰਪਨੀ ਨਾਲ ਜੁੜੇ ਮਾਮਲੇ ਵਿੱਚ ਘਿਰਦੇ ਨਜ਼ਰ ਆ ਰਹੇ ਹਨ , ਹੁਣ ਉਨ੍ਹਾਂ ਦੇ ਮੁੱਖ ਸਕੱਤਰ ਜੇਰਲ੍ਡ ਬਟਸ ਨੇ ਇੱਕਦਮ ਅਸਤੀਫਾ ਦੇ ਦਿੱਤਾ ਹੈ , ਜਿਸ ਤੋਂ ਬਾਅਦ ਵਿਰੋਧੀ ਧਿਰ ਹਮਲਾਵਰ ਹੋ ਗਿਆ ਹੈ , ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਬਨਿਟ ਵਿਚ ਮੰਤਰੀ ਰਹੀ ਰੈਬੋਲਡ ਨੇ ਅਸਤੀਫਾ ਦਿੱਤਾ ਸੀ ਜਿਸ ਤੋਂ ਬਾਅਦ ਹੁਣ ਲਗਾਤਾਰ ਪ੍ਰਧਾਨ ਮੰਤਰੀ ਦੇ ਇਸ ਮਾਮਲੇ ਵਿੱਚ ਲਿਪਤ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਹਾਲਾਂਕਿ ਪ੍ਰਧਾਨ ਮੰਤਰੀ ਦੇ ਮੁੱਖ ਸਕੱਤਰ ਨੇ ਕਿਸੇ ਵੀ ਤਰ੍ਹਾਂ ਦਾ ਦਬਾਅ ਹੋਣ ਤੋਂ ਸਾਫ ਇਨਕਾਰ ਕੀਤਾ ਹੈ | ਪ੍ਰਧਾਨ ਮੰਤਰੀ ਟਰੂਡੋ ਦੇ ਮੁੱਖ ਸਕੱਤਰ ਦੇ ਅਸਤੀਫੇ ਤੋਂ ਬਾਅਦ ਵਿਰੋਧੀ ਧਿਰ ਪ੍ਰਧਾਨ ਮੰਤਰੀ ਤੇ ਕਈ ਸਵਾਲ ਚੁੱਕ ਰਿਹਾ ਹੈ ਪਰ ਪ੍ਰਧਾਨ ਮੰਤਰੀ ਦੇ ਮੁੱਖ ਸਕੱਤਰ ਨੇ ਹੁਣ ਇਸਦਾ ਜਵਾਬ ਦਿੱਤਾ ਉਨ੍ਹਾਂ ਕਿਹਾ ਕਿ ਅਟਾਰਨੀ ਜਨਰਲ ਤੇ ਮੇਰੇ ਸਟਾਫ ਦੇ ਕਿਸੇ ਵੀ ਵਿਅਕਤੀ ਨੇ ਉਨ੍ਹਾਂ ਤੇ ਕੋਈ ਦਬਾਅ ਨਹੀਂ ਪਾਇਆ ਸੀ , ਪ੍ਰਧਾਨ ਮੰਤਰੀ ਟਰੂਡੋ ਅਤੇ ਉਨ੍ਹਾਂ ਦੇ ਦਫ਼ਤਰ ਤੇ ਲੱਗ ਰਹੇ ਸਾਰੇ ਦੋਸ਼ ਬੇ ਬੁਨਿਆਦ ਹਨ | ਪ੍ਰਧਾਨ ਮੰਤਰੀ ਟਰੂਡੋ ਦੇ ਨਾਲ ਨਾਲ ਜੇਰਲ੍ਡ ਬਟਸ ਨੇ ਮੰਤਰੀ ਰੈਬੋਲਡ ਉੱਤੇ ਵੀ ਬਿਆਨ ਦਿੱਤਾ ਹੈ ,ਉਨ੍ਹਾਂ ਕਿਹਾ ਕਿ ਲਿਬਰਲ ਪਾਰਟੀ ਆਫ ਕੈਨੇਡਾ ਵਿੱਚ ਕੰਮ ਕਰਨ ਲਈ ਰੈਬੋਲਡ ਨੂੰ ਮੈਂ ਹੀ ਪ੍ਰੇਰਿਆ ਸੀ , ਉਨ੍ਹਾਂ ਨੇ ਸਖਤ ਮਿਹਨਤ ਕੀਤੀ ਹੈ ਅਤੇ ਸਾਨੂੰ ਕਿਸੇ ਉੱਤੇ ਵੀ ਬੇਬੁਨਿਆਦ ਇਲਜ਼ਾਮ ਨਹੀਂ ਲਗਾਉਣੇ ਚਾਹੀਦੇ | ਜੇਰਲ੍ਡ ਬਟਸ ਨੇ ਆਪਣੇ ਨੋਟ ਵਿੱਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੇ ਨਾਲ ਕੰਮ ਕਰਨ ਦਾ ਮੌਕਾ ਸ਼ਾਨਦਾਰ ਰਿਹਾ ਤੇ ਮੈਂ ਉਨ੍ਹਾਂ ਨੂੰ ਧੰਨਵਾਦ ਕਹਿਣਾ ਚਾਹੁੰਦਾ ਹਾਂ , ਜੇਰਲ੍ਡ ਬਟਸ ਦੀ ਸਫਾਈ ਆਉਣ ਤੋਂ ਬਾਅਦ ਵੀ ਲਗਾਤਾਰ ਵਿਰੋਧੀ ਧਿਰ ਪ੍ਰਧਾਨ ਮੰਤਰੀ ਟਰੂਡੋ ਤੇ ਹਮਲੇ ਕਰ ਰਿਹਾ ਹੈ ,ਆਉਣ ਵਾਲੀਆਂ ਫੈਡਰਲ ਚੋਣਾਂ ਵਿੱਚ ਇਹ ਮੁੱਦਾ ਬਹੁਤ ਵੱਡਾ ਬਣ ਸਕਦਾ ਹੈ |

More News

NRI Post
..
NRI Post
..
NRI Post
..