CM ਮਾਨ ਦੀ ਢੇਸੀ ਨਾਲ ਮੁਲਾਕਾਤ ‘ਤੇ BJP ਨੇ ਚੁੱਕੇ ਸਵਾਲ, AAP ਨੇ ਵੀ ਦਿੱਤੀ ਪਲਟਵਾਰ

by jaskamal

ਨਿਊਜ਼ ਡੈਸਕ : ਭਾਜਪਾ ਆਗੂ ਅਤੇ ਸਾਬਕਾ ਫੌਜ ਮੁਖੀ ਜੇ ਜੇ ਸਿੰਘ ਨੇ ਐਤਵਾਰ ਨੂੰ ਯੂਕੇ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨਾਲ ਮੁਲਾਕਾਤ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਸਵਾਲ ਚੁੱਕੇ ਸਨ। ਉਨ੍ਹਾਂ ਨੇ ਕਿਹਾ ਕਿ 'ਆਪ' ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਇਹ ਬ੍ਰਿਟਿਸ਼ ਦੇ 'ਵੱਖਵਾਦੀ ਅਤੇ ਭਾਰਤ ਵਿਰੋਧੀ' ਵਿਚਾਰਾਂ ਦਾ ਸਮਰਥਨ ਕਰਦੀ ਹੈ। ਉਨ੍ਹਾਂ ਸੀਐੱਮ ਮਾਨ ਨਾਲ ਢੇਸੀ ਦੀ ਮੁਲਾਕਾਤ 'ਤੇ ਆਪ ਤੋਂ ਸਪਸ਼ਟੀਕਰਨ ਮੰਗਿਆ ਅਤੇ ਢੇਸੀ ਤੇ ਭਾਰਤ ਵਿਰੋਧੀ ਸਟੈਂਡ ਰੱਖਣ ਦੇ ਇਲਜ਼ਾਮ ਲਗਾਏ ਸਨ।

ਹੁਣ ਇਸ ਮਾਮਲੇ ਵਿੱਚ AAP ਦਾ ਬੀਜੇਪੀ 'ਤੇ ਤਿੱਖਾ ਪਲਟਵਾਰ ਕੀਤਾ ਹੈ। ਸੋਸ਼ਲ ਮੀਡੀਆ 'ਤੇ ਪੁਰਾਣੀਆਂ ਤਸਵੀਰਾਂ ਪੋਸਟ ਕੀਤੀਆਂ, ਜਿਸ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਤੋਂ ਲੈ ਕੇ ਬੀਜੇਪੀ ਦੇ ਕੇਂਦਰੀ ਮੰਤਰੀਆਂ ਢੇਸੀ ਨਾਲ ਮੁਲਾਕਾਤ ਕਰ ਰਹੇ ਹਨ। ਆਪ ਨੇ ਕਿਹਾ ਕਿ ਬੀਜੇਪੀ ਦਾ ਦੋਗਲਾ ਚਿਹਰਾ ਸਾਹਮਣੇ ਆਇਆ ਹੈ।

https://twitter.com/TanDhesi/status/1514997366616891396?ref_src=twsrc%5Etfw%7Ctwcamp%5Etweetembed%7Ctwterm%5E1514997366616891396%7Ctwgr%5E%7Ctwcon%5Es1_&ref_url=https%3A%2F%2Fpunjab.news18.com%2Fnews%2Fpunjab%2Faap-leader-responds-to-bjp-leader-criticism-over-meeting-with-uk-mp-dhesi-and-cm-mann-334269.html