ਲੁਧਿਆਣਾ ਤੋਂ ਸਿਮਰਜੀਤ ਸਿੰਘ ਬੈਂਸ ਲੋਕ ਸਭਾ ਚੋਣਾਂ ਲਈ ਉਮੀਦਵਾਰ

by

ਲੁਧਿਆਣਾ : ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਬਲਵਿੰਦਰ ਬੈਂਸ ਨੇ ਸਥਾਨਕ ਪਾਰਟੀ ਦਫ਼ਤਰ 'ਚ ਐਲਾਨ ਕੀਤਾ ਹੈ ਕਿ ਲੁਧਿਆਣਾ ਤੋਂ ਸਿਮਰਜੀਤ ਸਿੰਘ ਬੈਂਸ ਲੋਕ ਸਭਾ ਚੋਣਾਂ ਲਈ ਉਮੀਦਵਾਰ ਹੋਣਗੇ। ਪਿਛਲੀ ਵਾਰ ਵੀ ਇੱਥੋਂ ਸਿਮਰਜੀਤ ਬੈਂਸ ਨੇ ਹੀ ਚੋਣ ਲੜੀ ਸੀ ਅਤੇ ਉਨ੍ਹਾਂ 2 ਲੱਖ ਵੋਟਾਂ ਹਾਸਿਲ ਕੀਤੀਆਂ ਸਨ। 

ਇਸ ਵਾਰੀ ਬੈਂਸ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਗਠਜੋੜ ਵਿਚ ਸ਼ਾਮਲ ਹਨ। ਪਿਛਲੀ ਵਾਰ ਕਾਂਗਰਸ ਦੇ ਰਵਨੀਤ ਬਿੱਟੂ ਪਹਿਲੇ, ਆਮ ਆਦਮੀ ਪਾਰਟੀ ਦੇ ਐੱਚਐੱਸ ਫੂਲਕਾ ਦੂਸਰੇ, ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਅਯਾਲੀ ਤੀਸਰੇ ਅਤੇ ਸਿਮਰਜੀਤ ਸਿੰਘ ਬੈਂਸ ਚੌਥੇ ਨੰਬਰ 'ਤੇ ਰਹੇ ਸਨ। 

ਲਿਪ ਦੇ ਸਰਪ੍ਰਸਤ ਬਲਵਿੰਦਰ ਬੈਂਸ ਨੇ ਲੁਧਿਆਣਾ ਦੇ ਉਮੀਦਵਾਰ ਦਾ ਐਲਾਨ ਕਰਨ ਦੌਰਾਨ ਕਿਹਾ ਕਿ ਅੰਮ੍ਰਿਤਸਰ ਦਾ ਉਮੀਦਵਾਰ ਦੋ ਦਿਨ ਬਾਅਦ ਐਲਾਨਿਆ ਜਾਵੇਗਾ। ਸਿਮਰਜੀਤ ਬੈਂਸ ਨੇ ਕਿਹਾ ਕਿ ਜੇਕਰ ਬਿਕਰਮ ਸਿੰਘ ਮਜੀਠੀਆ ਲੁਧਿਆਣਾ ਤੋਂ ਚੋਣ ਲੜਦੇ ਹਨ ਤਾਂ ਉਹ ਖ਼ੁਸ਼ਕਿਸਮਤ ਹੋਣਗੇ।

More News

NRI Post
..
NRI Post
..
NRI Post
..