ਕਾਰ ਨੂੰ ਅਚਾਨਕ ਲੱਗੀ ਅੱਗ ਜਿਉਂਦਾ ਸੜਿਆ ਸਰਪੰਚ

by mediateam

ਲੁਧਿਆਣਾ : ਲੁਧਿਆਣਾ-ਬਰਨਾਲਾ ਮੁੱਖ ਮਾਰਗ 'ਤੇ ਮੁੱਲਾਂਪੁਰ ਦਾਖਾ ਦਾਣਾ ਮੰਡੀ ਨੇੜੇ ਸ਼ਨਿੱਚਰਵਾਰ ਸਵੇਰੇ ਸਾਢੇ 6 ਵਜੇ ਦੇ ਕਰੀਬ ਇਕ ਸਵਿਫਟ ਕਾਰ ਨੂੰ ਅਚਾਨਕ ਅੱਗ ਲੱਗਣ ਕਾਰਨ ਸਾਬਕਾ ਸਰਪੰਚ ਹਰਨੇਕ ਸਿੰਘ ਹਿੱਸੋਵਾਲ ਦੀ ਮੌਤ ਹੋ ਗਈ।ਦੱਸਣਯੋਗ ਹੈ ਕਿ ਹਰਨੇਕ ਸਿੰਘ ਹਿੱਸੋਵਾਲ ਮੁੱਲਾਂਪੁਰ ਦਾਣਾ ਮੰਡੀ ਵਿਖੇ ਆੜ੍ਹਤ ਦਾ ਕੰਮ ਕਰਦੇ ਸਨ ਅਤੇ ਕੁੱਝ ਦਿਨ ਪਹਿਲਾਂ ਹੀ ਅਮਰੀਕਾ ਤੋਂ ਪਰਤੇ ਸਨ। ਸ਼ਨਿੱਚਰਵਾਰ ਸਵੇਰੇ ਜਦੋਂ ਉਹ ਆਪਣੀ ਕਾਰ 'ਚ ਦਾਣਾ ਮੰਡੀ ਵਿਖੇ ਆ ਰਹੇ ਸਨ ਤਾਂ ਪਿੰਡ ਰਕਬਾ ਨੇੜੇ ਅਚਾਨਕ ਕਾਰ ਨੂੰ ਅੱਗ ਲੱਗ ਗਈ।


ਹਾਦਸੇ 'ਚ ਹਰਨੇਕ ਸਿੰਘ ਦੀ ਮੌਤ ਹੋ ਗਈ। ਰਾਹਗੀਰਾਂ ਵੱਲੋਂ ਕਾਰ ਦਾ ਸ਼ੀਸ਼ਾ ਤੋੜ ਕੇ ਉਨ੍ਹਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਕਾਮਯਾਬ ਨਾ ਹੋ ਸਕੇ। ਦਾਖਾ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ। ਜ਼ਿਕਰਯੋਗ ਹੈ ਕਿ ਹਰਨੇਕ ਸਿੰਘ ਵਿਦੇਸ਼ ਰਹਿੰਦੇ ਆਪਣੇ ਭਤੀਜੇ ਦੇ ਘਰ ਲੜਕਾ ਹੋਣ ਕਾਰਨ ਸਮਾਗਮ 'ਚ ਹਿੱਸਾ ਲੈਣ ਅਮਰੀਕਾ ਗਏ ਸਨ।ਇਸੇ ਖੁਸ਼ੀ 'ਚ ਉਨ੍ਹਾਂ ਆਪਣੇ ਘਰ ਹਲਵਾਈ ਵੀ ਲਗਾਇਆ ਹੋਇਆ ਸੀ ਅਤੇ ਸ਼ਨਿੱਚਰਵਾਰ ਨੂੰ ਪਿੰਡ 'ਚ ਲੱਡੂ ਵੰਡੇ ਜਾਣੇ ਸਨ। ਜ਼ਿਕਰਯੋਗ ਹੈ ਕਿ ਹਰਨੇਕ ਸਿੰਘ ਹਿੱਸੋਵਾਲ ਦੇ ਮੌਜੂਦਾ ਸਰਪੰਚ ਜਸਪ੍ਰਰੀਤ ਸਿੰਘ ਹੈਪੀ ਦੇ ਪਿਤਾ ਸਨ।

More News

NRI Post
..
NRI Post
..
NRI Post
..