ਸੁਖਬੀਰ ਬਾਦਲ ਨੇ ਕਿਹਾ: ਰੇਤ ਮਾਫੀਆ ਦੀ ਹੋਈ ਜਿੱਤ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਨੇ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਦਾ ਮੁੱਖ ਮੰਤਰੀ ਬਣਾਉਣ 'ਤੇ ਕਿਹਾ ਕਿ ਅੱਜ ਰੇਤ ਮਾਫੀਆ ਜਿੱਤ ਗਿਆ ਹੈ। ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਆਉਣ ਵਾਲੀਆਂ ਚੋਣਾਂ ਲਈ ਪਾਰਟੀ ਦਾ ਮੁੱਖ ਮੰਤਰੀ ਉਮੀਦਵਾਰਐਲਾਨਣ ਦੇ ਐਲਾਨ ਨੂ “ਰੇਤ ਮਾਫੀਆ ਦੀ ਜਿੱਤ ਕਰਾਰ ਦਿੱਤਾ ਹੈ।”

ਅਕਾਲੀ ਦਲ ਦੇ ਆਗੂ ਬਾਦਲ ਨੇ ਕਿਹਾ, "ਇਹ ਰੇਤ 'ਮਾਫੀਆ' ਦੀ ਜਿੱਤ ਹੈ। ਉਨ੍ਹਾਂ ਦਾ ਮੁੱਖ ਮੰਤਰੀ ਚਿਹਰਾ ਰੇਤ 'ਮਾਫੀਆ' ਹੈ।"ਉਨ੍ਹਾਂ ਅੱਗੇ ਕਿਹਾ, "ਪੰਜਾਬ ਦੇ ਲੋਕਾਂ ਨੇ ਆਪਣਾ ਮਨ ਬਣਾ ਲਿਆ ਹੈ।

ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਉਮੀਦਵਾਰ ਵਜੋਂ ਘੋਸ਼ਿਤ ਕਰਕੇ, ਕਾਂਗਰਸ ਨੇ ਪੰਜਾਬ ਵਿੱਚ ਰੇਤ ਅਤੇ ਭੂ-ਮਾਫ਼ੀਆ ਦੀ ਸਰਪ੍ਰਸਤੀ ਲਈ ਚਿਹਰਾ ਕਰਾਰ ਦਿੱਤਾ ਹੈ। ਲੋਕਾਂ ਨੇ ਕਾਂਗਰਸ ਨੂੰ ਸੱਤਾ ਤੋਂ ਬਾਹਰ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਆਪਣੀ ਇੱਕੋ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ 'ਤੇ ਭਰੋਸਾ ਕੀਤਾ ਹੈ।

More News

NRI Post
..
NRI Post
..
NRI Post
..