ਮਨਜ਼ੂਰ ਹੋਇਆ ਸੁਖਬੀਰ ਬਾਦਲ ਦਾ ਅਸਤੀਫਾ

by

ਚੰਡੀਗ੍ਹੜ (ਵਿਕਰਮ ਸਹਿਜਪਾਲ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਸੂਬਾ ਵਿਧਾਨ ਸਭਾ ਦੇ ਹਲਕਾ ਜਲਾਲਾਬਾਦ ਤੋਂ ਦਿੱਤਾ ਗਿਆ ਅਸਤੀਫਾ ਸਪੀਕਰ ਰਾਣਾ ਕੇ. ਪੀ. ਸਿੰਘ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ। ਇਹ ਅਸਤੀਫਾ ਬੀਤੇ ਦਿਨੀਂ ਸਪੀਕਰ ਨੂੰ ਦਿੱਤਾ ਗਿਆ ਸੀ ਕਿਉਂਕਿ ਸੁਖਬੀਰ ਬਾਦਲ ਹੁਣ ਫਿਰੋਜ਼ਪੁਰ ਹਲਕੇ ਤੋਂ ਲੋਕ ਸਭਾ ਦੇ ਮੈਂਬਰ ਚੁਣੇ ਜਾ ਚੁੱਕੇ ਹਨ।

ਇਸ ਕਰਕੇ ਨਿਯਮਾਂ ਅਨੁਸਾਰ 14 ਦਿਨਾਂ ਅੰਦਰ ਅਸਤੀਫਾ ਦੇਣਾ ਜ਼ਰੂਰੀ ਸੀ। ਸਪੀਕਰ ਵਲੋਂ ਸੁਖਬੀਰ ਦਾ ਅਸਤੀਫਾ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਜਲਾਲਾਬਾਦ ਵਿਧਾਨ ਸਭਾ ਹਲਕੇ ਨੂੰ ਖਾਲੀ ਕਰਾਰ ਦਿੱਤੇ ਜਾਣ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਦੀ ਵਿਧਾਨ ਸਭਾ ਸਕੱਤਰੇਤ ਅਧਿਕਾਰੀਆਂ ਵੱਲੋਂ ਪੁਸ਼ਟੀ ਕੀਤੀ ਗਈ ਹੈ। 

ਫਗਵਾੜਾ ਹਲਕੇ ਦੇ ਭਾਜਪਾ ਵਿਧਾਇਕ ਸੋਮ ਪ੍ਰਕਾਸ਼ ਵੀ ਲੋਕ ਸਭਾ ਲਈ ਹੁਸ਼ਿਆਰਪੁਰ ਤੋਂ ਚੁਣੇ ਜਾਣ ਤੋਂ ਬਾਅਦ ਕੇਂਦਰੀ ਮੰਤਰੀ ਬਣ ਚੁੱਕੇ ਹਨ, ਜਿਸ ਕਰਕੇ ਉਨ੍ਹਾਂ ਵੱਲੋਂ ਵੀ ਇਕ-ਦੋ ਦਿਨਾਂ 'ਚ ਵਿਧਾਨਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਜਾਵੇਗਾ।

More News

NRI Post
..
NRI Post
..
NRI Post
..