ਆਹ ਕੀ ਕਹਿ ਗਏ ਜਾਖੜ; ਵੋਟ ਚਾਹੇ ਅਕਾਲੀਆਂ ਨੂੰ ਪਾਓ ਜਾਂ “ਆਪ” ਨੂੰ, ਜਾਣੀ ਭਾਜਪਾ ਨੂੰ ਹੀ ਐ…!

by jaskamal

ਨਿਊਜ਼ ਡੈਸਕ : ਸੁਨੀ ਜਾਖੜ ਵੱਲੋਂ ਇਕ ਵੱਡਾ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ, ਭਾਜਪਾ ਤੇ ਅਕਾਲੀ ਦਲ ਇਹ ਤਿੰਨੋ ਪਾਰਟੀਆਂ ਆਪਸ 'ਚ ਅੰਦਰ ਖਾਤੇ ਮਿਲੀਆਂ ਹੋਈਆਂ ਹਨ। ਆਪ ਜਾਂ ਅਕਾਲੀ ਦਲ ਨੂੰ ਵੀ ਵੋਟ ਪਾਈ ਤਾਂ ਸਿੱਧੀ ਭਾਜਪਾ ਨੂੰ ਜਾਵੇਗੀ। ਉਨ੍ਹਾਂ ਨੇ ਸੰਯੁਕਤ ਸਮਾਜ ਮੋਰਚਾ ਨੂੰ ਵੀ ਅਪੀਲ ਕੀਤੀ ਹੈ ਕਿ ਇਹ ਤਿੰਨੋ ਪਾਰਟੀਆਂ ਆਪਸ 'ਚ ਮਿਲੀਆਂ ਹੋਈਆਂ ਹਨ, ਕਿਤੇ ਗਲਤੀ ਨਾਲ ਵੀ ਇਨ੍ਹਾਂ ਦੀ ਮਦਦ ਨਾ ਕਰ ਦਿਓ।

ਇਸ ਤੋਂ ਇਲਾਵਾ ਉਨ੍ਹਾਂ ਨੇ ਅੰਬਿਕਾ ਸੋਨੀ 'ਤੇ ਵੀ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਅੰਬਿਕਾ ਸੋਨੀ ਨੇ ਮੇਰੇ ਸੀਐੱਮ ਬਣਨ ਦਾ ਵਿਰੋਧ ਕੀਤਾ ਸੀ ਤੇ ਹਾਈਕਮਾਂਡ ਨੂੰ ਮੇਰੇ ਬਾਰੇ ਗਲਤ ਫੀਡ ਬੈਕ ਦਿੱਤੀ ਗਈ ਸੀ। ਹਾਲਾਂਕਿ ਹੋਰ ਵੀ ਕਈ ਅਧਿਕਾਰੀ ਹਨ ਜਿਨ੍ਹਾਂ ਨੇ ਮੇਰਾ ਵਿਰੋਧ ਕੀਤਾ ਸੀ। ਸੁਨੀਲ ਜਾਖੜ ਵੱਲੋਂ ਪਹਿਲਾਂ ਵੀ ਇਹ ਕਿਹਾ ਜਾ ਚੁੱਕਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਜਦੋਂ ਕੰਪੇਨ ਕਰਵਾਈ ਗਈ ਸੀ ਤਾਂ ਸਭ ਤੋਂ ਵਧ ਵੋਟ ਮੇਰੇ ਹੱਕ ਵਿਚ ਸੀ।

ਉਨ੍ਹਾਂ ਫਿਰ ਦਾਅਵਾ ਕੀਤਾ ਹੈ ਕਿ ਆਪ, ਅਕਾਲੀ ਭਾਜਪਾ ਤਿੰਨੋਂ ਆਪਸ ਵਿਚ ਮਿਲੀਆਂ ਹੋਈਆਂ ਹਨ, ਉਹ ਭਾਜਪਾ ਜਿਸ ਨੇ ਪੰਜਾਬ ਦਾ ਖੂਨ ਚੂਸਿਆ ਹੈ। ਪੰਜਾਬੀਓ ਕਿਤੇ ਇਨ੍ਹਾਂ ਤਿੰਨਾਂ 'ਚੋਂ ਕਿਸੇ ਨੂੰ ਵੋਟ ਪਾ ਕੇ ਦੁਬਾਰਾ ਨਾ ਲੁੱਟੇ ਜਾਇਓ।